ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਯੂਪੀ, ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼ ਸਣੇ ਬਹੁਤੇ ਸੂਬਿਆਂ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਹਨ। ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਉਤਰਾਅ ਚੜਾਅ ਵੀ ਜਾਰੀ ਹੈ।
ਇਸ ਦੇ ਨਾਲ ਹੀ ਅੱਜ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 2.11 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 3,847 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਦੌਰਾਨ, ਬਲੈਕ ਫੰਗਸ ਵੀ ਦੇਸ਼ ਵਿੱਚ ਲੋਕਾਂ ਨੂੰ ਤੇਜ਼ੀ ਨਾਲ ਆਪਣੀ ਚਪੇਟ ‘ਚ ਲੈ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਸ਼ਾਮ ਨੂੰ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਤੋਂ 24 ਰਾਜਾਂ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ। ਇਸਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ 26 ਮਈ ਨੂੰ ਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 26 ਮਈ ਨੂੰ ਇਹ ਗਿਣਤੀ 22 ਲੱਖ 17 ਹਜ਼ਾਰ 320 ਸੀ।
ਇਹ ਵੀ ਪੜ੍ਹੋ : ਗ੍ਰਿਫਤਾਰ ਤਾਂ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ, ਬਾਬਾ ਰਾਮਦੇਵ ਦੇ ਇਸ ਬਿਆਨ ‘ਤੇ ਮਹੂਆ ਮੋਇਤਰਾ ਨੇ ਕਿਹਾ – ‘ਬਾਪ ਤਾਂ…’
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ ਰੋਜ਼ਾਨਾ ਦੇ ਅਧਾਰ ‘ਤੇ ਸਾਹਮਣੇ ਆਉਣ ਵਾਲੇ ਕੇਸਾਂ ਨਾਲੋਂ ਵੱਧ ਰਹੀ ਹੈ। ਇਸਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ (ਰਿਕਵਰੀ ਰੇਟ) ਵੀ ਹੁਣ 85.6 ਫੀਸਦੀ ਤੋਂ ਵੱਧ ਕੇ 90 ਫੀਸਦੀ ਹੋ ਗਈ ਹੈ, ਜੋ ਕੇ ਇੱਕ ਸਕਾਰਾਤਮਕ ਸੰਕੇਤ ਹੈ। ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਨੀਤੀ ਆਯੋਗ ਮੈਂਬਰ (ਸਿਹਤ), ਡਾ: ਵੀ ਕੇ ਪੌਲ ਨੇ ਕਿਹਾ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਅਸੀਂ ਦੂਜੀ ਲਹਿਰ ਦੇ ਅੰਤ ਦੇ ਨੇੜੇ ਹਾਂ ਅਤੇ ਜੇ ਯੋਜਨਾਬੱਧ ਢੰਗ ਨਾਲ ਪਬੰਦੀਆਂ ਹਟਾਈਆਂ ਜਾਂਦੀਆਂ ਹਨ ਤਾਂ ਇਹ ਸਥਿਤੀ ਬਣੀ ਰਹੇਗੀ।
ਇਹ ਵੀ ਦੇਖੋ : Modi ਦੇ 7 ਸਾਲ ‘ਤੇ Kisan ਸੰਘਰਸ਼ ਦੇ 6 Months ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ Government !