heavy snowfall in japan: ਜਾਪਾਨ ‘ਚ ਬੁੱਧਵਾਰ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।ਜਿਸ ਕਾਰਨ ਹਾਈਵੇ ‘ਤੇ ਅਜਿਹਾ ਜਾਮ ਲੱਗਾ ਕਿ ਹਜ਼ਾਰਾਂ ਗੱਡੀਆਂ ਅਤੇ ਉਸ ‘ਚ ਮੌਜੂਦ ਲੋਕਾਂ ਨੂੰ ਸੜਕ ‘ਤੇ ਹੀ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ ਅਤੇ ਉਹ ਭੁੱਖੇ-ਪਿਆਸੇ ਵੀ ਹਨ।1000 ਤੋਂ ਵੱਧ ਵਾਹਨ ਫਸੇ ਹੋਏ ਹਨ।ਦੇਸ਼ ‘ਚ ਰਿਕਾਰਡ ਤੋੜ ਬਰਫਬਾਰੀ ਹੋਣ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ‘ਚ ਅਜਿਹੀ ਸਥਿਤੀ ਪੈਦਾ ਹੋ ਗਈ ਹੈ।ਜਾਣਕਾਰੀ ਮੁਤਾਬਕ ਜਿਆਦਾ ਬਰਫਬਾਰ ਜਾਪਾਨ ਦੇ ਨਿਗਾਤਾ ਅਤੇ ਗਨਮਾ ਪ੍ਰਾਂਤ ‘ਚ ਹੋ ਰਹੀ ਹੈ।ਬੀਤੇ ਤਿੰਨ ਦਿਨ ਦੇ ਦੌਰਾਨ ਕਰੀਬ 2 ਮੀਟਰ (6.6 ਫੁੱਟ) ਬਰਫ ਦੇਖੀ ਗਈ ਸੀ।ਭਾਰੀ ਬਰਫਬਾਰੀ ਕਾਰਨ
ਬਿਜਲੀ ਦੇ ਵੀ ਕੱਟੀ ਗਈ।ਉਤਰ ਅਤੇ ਪੱਛਮੀ ਇਲਾਕੇ ‘ਚ ਬਿਜਲੀ ਦੇ ਬਿਨਾਂ 10,000 ਤੋਂ ਵੱਧ ਘਰ ਹਨੇਰੇ ‘ਚ ਡੁੱਬ ਗਏ।ਜਾਪਾਨ ਦੇ ਸਾਗਰ ਦੇ ਤੱਟ ‘ਤੇ ਨਿਗਾਤਾ ਤੋਂ ਟੋਕਿਉ ਨੂੰ ਜੋੜਨ ਵਾਲੇ ਇੱਕ ਐਕਸਪੈ੍ਰਸਵੇ ‘ਤੇ ਯਾਤਰਾ ਕਰ ਰਹੇ ਲੋਕ ਫਸ ਗਏ ਕਿਉਂਕਿ ਭਾਰੀ ਬਰਫਬਾਰੀ ਨੇ ਮਾਰਗ ਨੂੰ ਜਾਮ ਕਰ ਦਿੱਤਾ।ਉਸ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਗਈ ਕਿਉਂਕਿ ਫਸੀਆਂ ਹੋਈਆਂ ਕਾਰਾਂ ਦੀ ਸੰਖਿਆ ਵੀਰਵਾਰ ਤੋਂ ਤੇਜੀ ਨਾਲ ਵੱਧਣ ਲੱਗੀ।ਜਾਣਕਾਰੀ ਮੁਤਾਬਕ ਇੱਕ ਸਮੇਂ ‘ਤੇ ਵਾਹਨਾਂ ਦੀ ਲਾਈਨ 16.5 ਕਿਮੀ ਤੱਕ ਲੰਬੀ ਹੋ ਗਈ ਸੀ।ਬਚਾਅ ਦਲ ਨੇ ਚਾਲਕਾਂ ਨੂੰ ਖਾਣਾ, ਈਂਧਨ ਅਤੇ ਕੰਬਲ
ਮੁਹੱਈਆ ਕਰਵਾਏ ਹਨ।ਕਨਾਟਸ ਐਕਸਪ੍ਰੈਸ ਰਾਜਧਾਨੀ ਟੋਕਿਓ ਨੂੰ ਨਿਗਾਤਾ ਨਾਲ ਜੋੜਦਾ ੍ਹਹੈ।ਨਿਗਾਤਾ ‘ਚ ਸੜਕਾਂ ਤੋਂ ਬਰਫ ਸਾਫ ਕਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਬਰਫ ਨਾਲ ਢਕੇ ਵਾਹਨਾਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਸਥਿਤੀ ਕਿੰਨੀ ਖਰਾਬ ਹੈ।ਕੁਦਰਤ ਦੀ ਮਾਰ ਦੇ ਅੱਗੇ ਸਾਰੇ ਬੇਬੱਸ ਨਜ਼ਰ ਆ ਰਹੇ ਹਨ।ਨਜ਼ਦੀਕੀ ਜੋਸ਼ੀਨੇਟਸ ਐਕਸਪੈ੍ਰਸ ‘ਚ ਇੱਕ ਹੋਰ ਟ੍ਰੈਫਿਕ ਜਾਮ ਹੋਇਆ।ਜਿਸ ‘ਚ 300 ਵਾਹਨ ਫਸੇ ਹੋਏ ਸੀ।ਟ੍ਰੈਫਿਕ ਜਾਮ ਬੁੱਧਵਾਰ ਤੋਂ ਵੀਰਵਾਰ ਸਵੇਰ ਤੱਕ ਚੱਲਿਆ।ਇਸ ਖੇਤਰ ‘ਚ ਸ਼ੁੱਕਰਵਾਰ ਤੱਕ ਭਾਰੀ ਬਰਫਬਾਰੀ ਹੋਈ।