Heavy snowfall in J&K: ਉੱਤਰ ਭਾਰਤ ਦੇ ਪਹਾੜਾਂ ‘ਤੇ ਮੌਸਮ ਦੀ ਪਹਿਲੀ ਬਰਫਬਾਰੀ ਹੋ ਰਹੀ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਅਤੇ ਉਤਰਾਖੰਡ ਦੇ ਪਹਾੜਾਂ ਤੱਕ ਕੁਦਰਤ ਨੇ ਬਰਫ ਦੀ ਇੱਕ ਮੋਟੀ ਚਾਦਰ ਵਿਛਾ ਦਿੱਤੀ ਹੈ। ਜਿਸ ਕਾਰਨ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ ।
ਬਦਰੀਨਾਥ ਧਾਮ ਵਿੱਚ ਵੀ ਬਰਫਬਾਰੀ ਹੋਣ ਕਾਰਨ ਘਰਾਂ ‘ਤੇ, ਰੇਲ ਗੱਡੀਆਂ ‘ਤੇ ਅਤੇ ਸੜਕਾਂ ‘ਤੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ। ਉੱਤਰਾਖੰਡ ਵਿੱਚ ਯਮੁਨੋਤਰੀ ਤੋਂ ਗੰਗੋਤਰੀ ਤੱਕ ਬਰਫ ਦਾ ਕਬਜ਼ਾ ਹੈ।
ਹਿਮਾਚਲ ਵਿੱਚ ਵੀ ਬਰਫਬਾਰੀ ਹੋਣ ਕਾਰਨ ਕੈਲੋਂਗ ਵਿੱਚ ਤਾਪਮਾਨ ਮਾਇਨਸ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।
ਇਸ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਮੈਦਾਨੀ ਇਲਾਕੇ ਜਿਵੇਂ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਕਈ ਰਾਜਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਠੰਢ ਵਿੱਚ ਵਾਧਾ ਹੋ ਗਿਆ ਹੈ।
ਇਸ ਤੋਂ ਇਲਾਵਾ ਹਿਮਾਚਲ ਵਿੱਚ ਬਰਫਬਾਰੀ ਕਾਰਨ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਕਈ ਥਾਵਾਂ ‘ਤੇ ਪਾਰਾ ਸਿਫ਼ਰ ਤੋਂ ਹੇਠਾਂ ਆ ਗਿਆ ਹੈ।
ਸ਼ਿਮਲਾ ਦੀ ਕੁਫਰੀ ਚਿੱਟੀ ਚਾਦਰ ਦੀ ਲਪੇਟ ਵਿੱਚ ਹੈ। ਕੁੱਲੂ, ਮਨਾਲੀ ਅਤੇ ਹੋਰ ਉੱਚਾਈ ਵਾਲੀਆਂ ਥਾਵਾਂ ‘ਤੇ ਬਰਫ ਦੀ ਭਾਰੀ ਬਾਰਿਸ਼ ਹੋ ਰਹੀ ਹੈ।
ਉੱਤਰਕਾਸ਼ੀ ਵਿੱਚ ਵੀ ਬਰਫ ਬਹੁਤ ਦੂਰੋਂ ਦਿਖਾਈ ਦੇ ਰਹੀ ਹੈ। ਚੋਪਤਾ ਵਿੱਚ ਸੀਜ਼ਨ ਦੀ ਬਰਫਬਾਰੀ ਦੀ ਖ਼ਬਰ ਨੇ ਲੋਕਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਹੈ । ਬਰਫਬਾਰੀ ਕਾਰਨ ਇਨ੍ਹਾਂ ਥਾਵਾਂ ‘ਤੇ ਸੈਲਾਨੀਆਂ ਦੀ ਭੀੜ ਪਹੁੰਚਣੀ ਸ਼ੁਰੂ ਹੋ ਗਈ। ਇਸ ਲਈ ਕਾਰੋਬਾਰੀਆਂ ਦੇ ਚਿਹਰਿਆਂ ‘ਤੇ ਖੁਸ਼ੀ ਹੈ।
ਦੱਸ ਦੇਈਏ ਬਰਫਬਾਰੀ ਕਾਰਨ ਠੰਢ ਦਾ ਜ਼ਬਰਦਸਤ ਪ੍ਰਕੋਪ ਹੈ। ਇਸਦੇ ਨਾਲ ਹੀ ਬਦਰੀਨਾਥ ਧਾਮ ਹੇਮਕੁੰਟ ਸਾਹਿਬ ਔਲੀ ਅਤੇ ਗੜਸੈਨ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਠੰਢ ਹੋਰ ਵੱਧ ਗਈ ਹੈ। ਬਦਰੀਨਾਥ ਧਾਮ ਵਿੱਚ ਕਰੀਬ ਅੱਧਾ ਫੁੱਟ ਬਰਫ ਜਮ੍ਹਾਂ ਹੋ ਗਈ ਹੈ ।