heavy traffic jam groom not reach for marrriage: ਕੇਂਦਰ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਨੇ ਕਰੀਬ ਅੱਠ ਹਫਤਿਆਂ ਤੋਂ ਸਖਤ ਤੇਵਰ ਅਪਨਾ ਰਹੇ ਹਨ।ਇਸ ਸਮੇਂ ‘ਚ ਥਾਵਾਂ ‘ਤੇ ਰੇਲਵੇ ਟ੍ਰੈਕ ‘ਤੇ ਕਿਸਾਨਾਂ ਦੇ ਧਰਨੇ ਤੋਂ ਪੰਜਾਬ ‘ਚ ਰੇਲ ਆਵਾਜਾਈ ‘ਤੇ ਬਹੁਤ ਬੁਰਾ ਅਸਰ ਪਿਆ।ਦਿੱਲੀ ਚਲੋ ਅੰਦੋਲਨ ਲਈ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।ਇਹ ਕਿਸਾਨ ਪੰਜਾਬ ਤੋਂ ਹਰਿਆਣਾ ਪਹੁੰਚ ਚੁੱਕੇ ਹਨ।ਹੁਣ ਜਿੱਥੋਂ ਇਹ ਕਿਸਾਨ ਦਿੱਲੀ ਵੱਲ ਕੂਚ ਕਰਨਗੇ।ਇਸ ਅੰਦੋਲਨ ਦੇ ਚਲਦਿਆਂ ਦਿੱਲੀ-ਅੰਬਾਲਾ ਬਾਰਡਰ ‘ਤੇ 10-15 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ।ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਚੰਡੀਗੜ ਅੰਬਾਲਾ ਹਾਈਵੇ ‘ਤੇ ਪੁਲਸ ਵਲੋਂ ਕਰੜੇ ਇੰਤਜਾਮ ਕੀਤੇ ਗਏ ਹਨ।ਕਈ ਥਾਈਂ ਕਿਸਾਨਾਂ ‘ਤੇ ਪਾਣੀ ਦੀਆਂ ਬੌਛਾਰਾਂ ਵੀ ਕੀਤੀਆਂ ਗਈਆਂ ਹਨ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਲਾੜਾ ਆਪਣੇ ਹੀ ਵਿਆਹ ‘ਚ ਨਹੀਂ ਪਹੁੰਚ ਸਕਿਆ।ਦਿੱਲੀ, ਅਂੰਬਾਲਾ ਨੈਸ਼ਨਲ ਹਾਈਵੇ ‘ਤੇ ਬਹੁਤ ਲੰਬਾ ਜਾਮ ਲੱਗਾ ਹੋਇਆ ਹੈ।ਇਸ ਜਾਮ ‘ਚ ਕੁਝ ਅਜਿਹੇ ਲੋਕ ਫਸੇ ਹੋਏ ਹਨ ਜਿਨ੍ਹਾਂ ਨੇ ਬਹੁਤ ਜ਼ਰੂਰੀ ਕੰਮ ਤੋਂ ਜਾਣਾ ਹੈ ਅਤੇ ਕੁਝ ਵਿਦਿਆਰਥੀਆਂ ਦਾ ਪੇਪਰ ਹਨ।ਅਜਿਹਾ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇਕ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਜੋ ਇਸ ਜਾਮ ‘ਚ ਫਸ ਗਿਆ ਉਨ੍ਹਾਂ ਇਕ ਵਿਆਹ ਸਮਾਰੋਹ ‘ਚ ਪਹੁੰਚਣਾ ਸੀ।ਲਾੜੇ ਨੇ ਦੱਸਿਆ ਕਿ ਉਹ ਪੰਚਕੂਲਾ ਤੋਂ ਆਏ ਹਨ ਅਤੇ ਦੋ-ਢਾਈ ਘੰਟਿਆਂ ਤੋਂ ਜਾਮ ‘ਚ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਵਿਆਹ ਸਮਾਰੋਹ ਦੀਆਂ ਸਾਰੀਆਂ ਰਸਮਾਂ ‘ਚ ਦੇਰੀ ਹੋ ਰਹੀ ਹੈ ਅਤੇ ਫੇਰਿਆਂ ਦਾ ਸ਼ੁੱਭ ਮਹੂਰਤ ਲੰਘ ਚੁੱਕਾ ਹੈ।