Hemant soren jmm : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਾਰਟੀ ਜੇ ਐਮ ਐਮ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹੇਮੰਤ ਸੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਨੇ ਅੱਜ ਟਵੀਟ ਕੀਤਾ, “ਪਾਰਟੀ ਦੇ ਪ੍ਰਧਾਨ ਦਿਸ਼ੋਮ ਗੁਰੂ ਸ਼ਿਬੂ ਸੋਰੇਨ ਦੇ ਨਿਰਦੇਸ਼ਾਂ ਹੇਠ ਜੇਐਮਐਮ ਪਰਿਵਾਰ ਬੰਗਾਲ ਵਿੱਚ ਫਿਰਕੂ ਤਾਕਤਾਂ ਨੂੰ ਠੱਲ ਪਾਉਣ ਲਈ ਅਗਾਮੀ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਟੀਐਮਸੀ ਦੀ ਹਮਾਇਤ ਕਰੇਗਾ।” ਹੇਮੰਤ ਸੋਰੇਨ ਨੇ ਕਿਹਾ, “ਮਮਤਾ ਬੈਨਰਜੀ ਨੇ ਸਮਰਥਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਫੋਨ ਵੀ ਕੀਤਾ ਸੀ ਅਤੇ ਪੱਤਰ ਵੀ ਲਿਖਿਆ ਸੀ। ਇਸ ‘ਤੇ ਵਿਚਾਰ ਵਟਾਂਦਰੇ ਹੋਏ। ਇਸ ਤੋਂ ਬਾਅਦ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਾਡੀ ਪਾਰਟੀ ਚੋਣਾਂ ਨਹੀਂ ਲੜੇਗੀ। ਉਨ੍ਹਾਂ ਦਾ ਸਮਰਥਨ ਕੀਤਾ ਜਾਵੇਗਾ। ਅੱਜ ਦੀ ਜੋ ਰਾਜਨੀਤਿਕ ਸਥਿਤੀ ਹੈ ਅਜਿਹੀ ਸਥਿਤੀ ‘ਚ ਜੇ ਉੱਥੇ ਫਿਰਕੂ ਤਾਕਤ ਕਾਬਜ਼ ਹੋ ਜਾਂਦੀ ਹੈ ਅਤੇ ਅਸੀਂ ਵੀ ਇਸ ਦਾ ਕਾਰਨ ਬਣ ਜਾਂਦੇ ਹਾਂ, ਤਾਂ ਇਹ ਸਹੀ ਨਹੀਂ ਹੋਵੇਗਾ। ਇਸ ਕਾਰਨ, ਸੀ.ਐੱਮ ਮਮਤਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਲੂ ਯਾਦਵ ਦੀ ਪਾਰਟੀ ਆਰਜੇਡੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਮਮਤਾ ਦਾ ਸਮਰਥਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਹੇਮੰਤ ਸੋਰੇਨ ਅਤੇ ਊਧਵ ਠਾਕਰੇ ਦੀ ਸਰਕਾਰ ਕਾਂਗਰਸ ਵਿੱਚ ਵੀ ਸ਼ਾਮਿਲ ਹੈ।