High court advice: ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਦਾਇਰ ਕੀਤੀ ਗਈ ਐਫਆਈਆਰ ਵਿੱਚ ਇੱਕ ਅੰਤਰਿਮ ਆਦੇਸ਼ ਜਾਰੀ ਕਰਦਿਆਂ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਉੱਤੇ ਕਿਸੇ ਵੀ ਤਰ੍ਹਾਂ ਦੀ ਪੁਲੀਸ ਕਾਰਵਾਈ ‘ਤੇ ਰੋਕ ਲੱਗਾ ਕੇ ਪ੍ਰਸਿੱਧ ਲੋਕਾਂ ਨੂੰ ਨਸੀਅਤ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਮਸ਼ਹੂਰ ਲੋਕਾਂ ਨੂੰ ਅਜਿਹੀਆਂ ਗੱਲਾਂ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਗਲਤ ਵਿਆਖਿਆ ਕੀਤੀ ਜਾ ਸਕਦੀ ਹੈ। ਪਟੀਸ਼ਨ ਦਾਇਰ ਕਰਦਿਆਂ ਯੁਵਰਾਜ ਸਿੰਘ ਨੇ ਦੱਸਿਆ ਕਿ ‘1 ਅਪ੍ਰੈਲ 2020 ਨੂੰ ਉਹ ਆਪਣੇ ਸਾਥੀ ਰੋਹਿਤ ਸ਼ਰਮਾ ਨਾਲ ਸੋਸ਼ਲ ਮੀਡੀਆ ‘ਤੇ ਲਾਈਵ ਚੈਟਿੰਗ ਕਰ ਰਿਹਾ ਸੀ। ਲਾਕਡੌਨਨੂੰ ਲੈ ਕੇ ਵਿਚਾਰ ਵਟਾਂਦਰੇ ਦੌਰਾਨ,ਉਨ੍ਹਾਂ ਨੇ ਮਜ਼ਾਕ ‘ਚ ਆਪਣੇ ਸਾਥੀ ਯੁਜਵੇਂਦਰ ਸਿੰਘ ਅਤੇ ਕੁਲਦੀਪ ਯਾਦਵ ਨੂੰ ਕੁਝ ਸ਼ਬਦ ਕਹੇ।
ਇਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ। ਇਸਦੇ ਨਾਲ ਇਹ ਸੰਦੇਸ਼ ਜੋੜਿਆ ਗਿਆ ਕਿ ਇਹ ਦਲਿਤ ਵਰਗ ਦਾ ਅਪਮਾਨ ਹੈ। ਇਹ ਸਭ ਇਕ ਮਜ਼ਾਕ ਦਾ ਹਿੱਸਾ ਸੀ ਅਤੇ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ।’ ਯੁਵਰਾਜ ਸਿੰਘ ਨੇ ਕਿਹਾ ਕਿ ਉਹ ਜੋ ਸ਼ਬਦ ਉਸਨੇ ਆਪਣੇ ਦੋਸਤ ਦੇ ਪਿਤਾ ਦੇ ਵਿਆਹ ਵਿੱਚ ਨੱਚਣ ਦੀ ਟਿੱਪਣੀ ਵਜੋਂ ਕਿਹਾ ਸੀ ਉਹ ਇੱਕ ਮਜ਼ਾਕੀਆ ਢੰਗ ਨਾਲ ਸੀ। ਇਸ ਦੇ ਸਪੱਸ਼ਟੀਕਰਨ ਦੇ ਬਾਵਜੂਦ ਪਟੀਸ਼ਨਕਰਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਯੁਵਰਾਜ ਸਿੰਘ ਨੂੰ ਅਗਲੇ ਹੁਕਮਾਂ ਤੱਕ ਕੋਈ ਕਾਰਵਾਈ ਨਾ ਕਰਨ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ। ਆਪਣੇ ਆਦੇਸ਼ ਵਿੱਚ ਹਾਈ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਗੱਲਾਂ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਕਿ ਕੋਈ ਗਲਤ ਭਾਵਨਾ ਪੈਦਾ ਕਰ ਸਕਦੀਆਂ ਹਨ। ਇਹ ਮਸ਼ਹੂਰ ਲੋਕਾਂ ਦੇ ਮਾਮਲੇ ਵਿੱਚ ਵਧੇਰੇ ਲਾਗੂ ਹੋਣਾ ਚਾਹੀਦਾ ਹੈ।