high court cm arvind kejriwal neighbours: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਆਂਢੀਆਂ ਨੇ ਵੀਰਵਾਰ ਨੂੰ ਦਿੱਲੀ ਹਾਈਕੋਰਟ ਦਾ ਰੁਖ ਕੀਤਾ।ਦਰਅਸਲ ਦਿੱਲੀ ਪੁਲਸ ਨੇ ਸੀਐੱਮ ਰਿਹਾਇਸ਼ ਦੇ ਖੇਤਰ ‘ਚ ਵਿਰੋਧ ਪ੍ਰਦਰਸ਼ਨ ਦੀ ਆਗਿਆ ਦਿੱਤੀ ਸੀ।ਇਸ ਕਾਰਨ ਸੜਕ ਜਾਮ ਹੋ ਗਿਆ ਅਤੇ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਹੁਣ ਸਥਾਨਕ ਨਿਵਾਸੀਆਂ ਨੇ ਦਿੱਲੀ ਪੁਲਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਹਾਇਸ਼ ਦੇ ਬਾਹਰ ਦਿੱਲੀ ਨਗਰ ਨਿਗਮ ਦੇ ਤਿੰਨੇ ਮੇਅਰ ਪਿਛਲੇ ਚਾਰ ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦਿੱਲੀ ਨਗਰ ਨਿਗਮ ਨੂੰ ਉਸਦੇ ਹੱਕ ਦਾ ਪੈਸਾ ਨਹੀਂ ਮਿਲ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।ਇਸ ਧਰਨਾ ਪ੍ਰਦਰਸ਼ਨ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨਾਰਥ ਐੱਮਸੀਡੀ ਦੇ ਮੇਅਰ ਜੈ ਪ੍ਰਕਾਸ਼ ਦਾ ਕਹਿਣਾ ਹੈ ਕਿ ਉੱਤਰੀ ਨਿਗਮ ਦੇ ਬਕਾਏ 13 ਹਜ਼ਾਰ ਕਰੋੜ ਰੁਪਏ ਦੀ ਮੰਗ ਨੂੰ ਲੈ 3 ਦਿਨ ਪਹਿਲਾਂ ਹੀ ਨਿਗਮ ਦਾ ਇੱਕ ਪ੍ਰਤੀਨਿਧਿਮੰਡਲ ਮੁੱਖ ਮੰਤਰੀ ਨੂੰ ਮਿਲਣ ਗਿਆ ਸੀ,
ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ।ਜੈ ਪ੍ਰਕਾਸ਼ ਨੇ ਕਿਹਾ ਇਸ ਤੋਂ ਪਹਿਲਾਂ ਅਕਤੂਬਰ ‘ਚ ਵੀ ਜਦੋਂ ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਧਰਨਾ ਦਿੱਤਾ ਗਿਆ ਸੀ ਤਾਂ ਸਾਨੂੰ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਤੱਕ ਬਕਾਇਆ ਪੈਸਾ ਨਹੀਂ ਦਿੱਤਾ ਜਾਏਗਾ।ਜੈ ਪ੍ਰਕਾਸ਼ ਨੇ ਕਿਹਾ ਕਿ ਅਸੀਂ ਸਤਿੰਦਰ ਜੈਨ ਦੇ ਭਰੋਸੇ ‘ਤੇ ਵਿਸ਼ਵਾਸ ਕਰ ਧਰਨੇ ਨੂੰ ਸਮਾਪਤ ਕਰ ਦਿੱਤਾ ਸੀ।ਪਰ ਅਜਿਹਾ ਕਰਕੇ ਕੇਜਰੀਵਾਲ ਸਰਕਾਰ ਨੇ ਸਾਨੂੰ ਧੋਖਾ ਦਿੱਤਾ।ਦੱਖਣੀ ਦਿੱਲੀ ਨਗਰ ਨਿਗਮ ਦੀ ਮਹਾਪੌਰ ਅਨਾਮਿਕਾ ਮਿਥਿਲੇਸ਼ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਖੁਦ ਨੂੰ ਦਿੱਲੀ ਵਾਸੀਆਂ ਦਾ ਭਰਾ ਅਤੇ ਬੇਟਾ ਦੱਸਦੇ ਹਨ।ਪਰ ਪਿਛਲੇ ਚਾਰ ਦਿਨਾਂ ਤੋਂ ਠੰਡ ‘ਚ ਔਰਤਾਂ ਸਮੇਤ ਸਾਰੇ ਉਨਾਂ੍ਹ ਦੀ ਰਿਹਾਇਸ਼ ਦੇ ਬਾਹਰ ਬੈਠੇ ਹਨ।ਮਾਨਵਤਾ ਦੇ ਨਾਤੇ ਵੀ ਮੁੱਖ ਮੰਤਰੀ ਗੱਲਬਾਤ ਨਹੀਂ ਕਰਨ ਆਏ।ਪੂਰਬੀ ਦਿੱਲੀ ਨਗਰ ਨਿਗਮ ਦੀ ਮਹਾਪੌਰ ਨਿਰਮਲ ਜੈਨ ਨੇ ਕਿਹਾ ਅਸੀਂ ਹਰ ਮਹੀਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਿਗਮ ਦੀ ਆਰਥਿਕ ਸਥਿਤੀ ਤੋਂ ਜਾਣੂ ਕਰਾਇਆ ਅਤੇ ਫੰਡ ਨੂੰ ਜਾਰੀ ਕਰਨ ਦੀ ਮੰਗ ਲਈ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ, ਪਰ ਉਨ੍ਹਾਂ ਵਲੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ।
ਇਹ ਵੀ ਦੇਖੋ:ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਕਿਸਾਨੀ ਸੰਘਰਸ਼, ਸਟੇਜ ਤੋਂ ਸੁਣੋ ਅੱਜ ਦੀ ਨਵੀਂ ਰਣਨੀਤੀ