ਨਿਆਂ ਦੀ ਰੱਖਿਆ ਕਰਨ ਵਾਲੀ ਅਦਾਲਤ ਮਾਪਿਆਂ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦਾ ਤਾਜ਼ਾ ਸਬੂਤ ਕੇਰਲ ਹਾਈਕੋਰਟ ਤੋਂ ਮਿਲਿਆ ਹੈ ਜਿਥੇ ਪਤੀ-ਪਤਨੀ ਦੇ ਝਗੜੇ ਦੇ ਵਿਚ ਅਦਾਲਤ ਨੂੰ ਬੱਚੇ ਦਾ ਨਾਮਕਰਨ ਕਰਨਾ ਪਿਆ। ਕੋਰਟ ਦਾ ਕਹਿਣਾ ਹੈ ਕਿ ਬੱਚੇ ਦੇ ਕਲਿਆਣ ਲਈ ਨਾਂ ਹੋਣਾ ਬਹੁਤ ਜ਼ਰੂਰੀ ਹੈ। ਖਾਸ ਗੱਲ ਹੈ ਕਿ ਬੱਚੇ ਦਾ ਨਾਂ ਰੱਖਣਦੀ ਪ੍ਰਕਿਰਿਆ ਵਿਚ ਕੋਰਟ ਨੇ ਮਾਤਾ-ਪਿਤਾ ਦੀ ਸਿਫਾਰਸ਼ ਨੂੰ ਵੀ ਮੰਨਿਆ ਹੈ।
ਮਾਮਲਾ ਕੇਰਲ ਦਾ ਹੈ। ਇਥੇ ਪਤੀ-ਪਤਨੀ ਦੇ ਵਿਚ ਬੱਚੇ ਦਾ ਨਾਂ ਰੱਖਣ ਨੂੰ ਲੈ ਕੇ ਵਿਵਾਦ ਹੋ ਗਿਆਸੀ। ਮਾਮਲੇ ਨੇ ਉਦੋਂ ਜ਼ੋਰ ਫੜਿਆ ਜਦੋਂ ਬੱਚਾ ਸਿੱਖਿਆ ਹਾਸਲ ਕਰਨ ਲਈ ਤਿਆਰ ਹੋਇਆ ਤੇ ਸਕੂਲ ਨੇ ਬਗੈਰ ਨਾਂ ਦਾ ਜਨਮ ਪੱਤਰ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਇਸ ਨੂੰ ਲੈ ਕੇ ਪਤਨੀ ਨੇ ਇਕ ਨਾਂ ਸੁਝਾਇਆ ਤੇ ਬੱਚੇ ਦੇ ਪਿਤਾ ਵੱਲੋਂ ਵੀ ਇਕ ਨਾਂ ਦੱਸਿਆ ਗਿਆ। ਨਤੀਜਾ ਇਹ ਹੋਇਆ ਕਿ ਦੋਵਾਂ ਵਿਚ ਵਿਵਾਦ ਹੋ ਗਿਆ ਤੇ ਕੋਰਟ ਨੂੰ ਦਖਲ ਦੇਣਾ ਪਿਆ।
ਕੇਰਲ ਹਾਈਕੋਰਟ ਦਾ ਕਹਿਣਾ ਸੀ ਕਿ ਮਾਪਿਆਂ ਦੇ ਵਿਚ ਜਾਰੀ ਵਿਵਾਦ ਨੂੰ ਸੁਲਝਾਉਣ ਵਿਚ ਸਮਾਂ ਲੱਗੇਗਾ ਤੇ ਇਹ ਬੱਚੇ ਲਈ ਠੀਕ ਨਹੀਂ ਹੈ। ਬੱਚੇ ਦੇ ਨਾਮਕਰਨ ਲਈ ਕੋਰਟ ਨੇ ਪੈਰੇਂਸ ਪੈਟ੍ਰੀਆ ਅਧਿਕਾਰ ਦਾ ਇਸਤੇਮਾਲ ਕੀਤਾ।ਅਦਾਲਤ ਨੇ ਕਿਹਾ ਕਿ ਇਸ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਮਾਤਾ-ਪਿਤਾ ਦੇ ਅਧਿਕਾਰ ਦੀ ਬਜਾਏ ਬੱਚੇ ਦੇ ਕਲਿਆਣ ਨੂੰ ਸਭ ਤੋਂ ਉਪਰ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ
ਬੈਂਚ ਨੇ ਕਿਹਾ ਕਿ ਕੋਰਟ ਨੂੰ ਬੱਚੇ ਦਾ ਨਾਂ ਰੱਖਣਾ ਹੋਵੇਗਾ। ਨਾਂ ਦੀ ਚੋਣ ਕਰਦੇ ਸਮੇਂ ਬੱਚੇ ਦਾ ਕਲਿਆਣ, ਸੰਸਕ੍ਰਿਤਕ ਵਿਚਾਰ, ਮਾਤਾ-ਪਿਤਾ ਦੇ ਹਿਤ ਵਰਗੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ। ਇਸ ਦਾ ਸਭ ਤੋਂ ਵੱਡਾ ਮਕਸਦ ਬੱਚੇ ਦਾ ਕਲਿਆਣ ਹੈ।
ਮਾਂ ਬੱਚੇ ਦਾ ਨਾਂ ‘ਪੁਨਯ ਨਾਇਰ’ ਰੱਖਣਾ ਚਾਹੁੰਦੀ ਸੀ। ਇਸ ਲਈ ਉਸ ਨੇ ਰਜਿਸਟ੍ਰਾਰ ਦਾ ਵੀ ਰੁਖ਼ ਕੀਤਾ ਪਰ ਰਜਿਸਟ੍ਰਾਰ ਨੇ ਮਾਤਾ-ਪਿਤਾ ਦੋਵਾਂ ਦੀ ਮੌਜੂਦਗੀ ਦੀ ਮੰਗ ਕੀਤੀ। ਹੁਣ ਵੱਖ ਹੋ ਚੁੱਕੇ ਮਾਤਾ-ਪਿਤਾ ਇਸ ਮੁੱਦੇ ‘ਤੇ ਇਕ ਰਾਏ ਨਹੀਂ ਬਣਾ ਸਕੇ। ਪਿਤਾ ਦੀ ਇੱਛਾ ਸੀ ਕਿ ਬੱਚੇ ਦਾ ਨਾਂ ‘ਪਦਮ ਨਾਇਰ’ ਰੱਖਿਆ ਜਾਵੇ। ਇਥੇ ਕੋਰਟ ਨੇ ਕਈ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਬੱਚੇ ਦਾ ਨਾਂ ‘ਪੁਨਯ ਬਾਲਗੰਗਾਧਰ ਨਾਇਰ’ ਜਾਂ ‘ਪੁਨਯ ਬੀ ਨਾਇਰ’ ਰੱਖਣ ਦਾ ਫੈਸਲਾ ਕੀਤਾ।