Himachal minister calls PM Modi: ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵਰਗਾ ਮਹਾਨ ਵਿਅਕਤੀ ਹੀ ਭਾਰਤ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠ ਸਕਦਾ ਹੈ। ਮੰਤਰੀ ਨੇ ਸ਼ਿਵਰਾਤਰੀ ਮੌਕੇ ਇੱਕ ਮੰਦਿਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਵਿੱਚ ਇਹ ਟਿੱਪਣੀ ਕੀਤੀ । ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਉਸ ਬਿਆਨ ਨੂੰ ਸਹੀ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ।
ਇਸ ਵਿਚਾਲੇ ਮੰਤਰੀ ਨੇ ਆਪਣੇ ਬਿਆਨ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਮੋਦੀ 137 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸਫਲਤਾਪੂਰਵਕ ਨਜਿੱਠਨ ਵਿਚ ਸਫਲ ਰਹੇ ਹਨ । ਉਨ੍ਹਾਂ ਕਿਹਾ ਕਿ ਸਿਰਫ ਕੋਈ ਮਹਾਪੁਰਸ਼ ਜਾਂ ਅਵਤਾਰ ਹੀ ਅਜਿਹਾ ਕਰ ਸਕਦੇ ਹਨ । ਉਨ੍ਹਾਂ ਕਿਹਾ,‘‘ਇਹ ਕਹਿੰਦੇ ਹੋਏ ਕੋਈ ਗਲਤੀ ਨਹੀਂ ਕੀਤੀ ਕਿ ਉਹ ਭਗਵਾਨ ਸ਼ਿਵ ਦਾ ਅਵਤਾਰ ਹਨ।’’
ਭਾਰਦਵਾਜ ਨੇ ਵੀਰਵਾਰ ਨੂੰ ਜ਼ੋਰ ਦਿੱਤਾ ਸੀ ਕਿ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਤਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ 2 ਦਿਨ ਕੇਦਾਰਨਾਥ ਦੀ ਗੁਫ਼ਾ ਵਿੱਚ ਬਿਤਾਏ ਸਨ। ਉਨ੍ਹਾਂ ਕਿਹਾ, “ਨਰਿੰਦਰ ਮੋਦੀ ਨੂੰ ਭਗਵਾਨ ਸ਼ਿਵ ਦਾ ਆਸ਼ੀਰਵਾਦ ਹੈ । ਉਨ੍ਹਾਂ ਨੇ ਭਗਵਾਨ ਸ਼ਿਵ ਦੇ ਅਵਤਾਰ ਦੇ ਰੂਪ ਵਿੱਚ ਜਨਮ ਲਿਆ ਹੈ । ਪੂਰੀ ਦੁਨੀਆ ਉਨ੍ਹਾਂ ਨੂੰ ਇੱਕ ਵਿਸ਼ਵ ਨੇਤਾ ਦੀ ਤਰ੍ਹਾਂ ਵੇਖ ਰਹੀ ਹੈ।
ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਕਾਂਗਰਸ ਵਿਧਾਇਕ ਵਿਕਰਾਮਾਦਿਤਿਆ ਸਿੰਘ ਨੇ ਭਾਰਦਵਾਜ ਦੇ ਬਿਆਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਮੰਤਰੀ ਨੇ ਸ਼ਾਇਦ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਨ ਅਤੇ ਰਾਜ ਦਾ ਮੁੱਖ ਮੰਤਰੀ ਅਹੁਦਾ ਹਾਸਿਲ ਕਰਨ ਲਈ ਅਜਿਹਾ ਬਿਆਨ ਦਿੱਤਾ ਹੈ । ਉਤਰਾਖੰਡ ਦੇ ਹਾਲੀਆ ਘਟਨਾਕ੍ਰਮਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਨੇਤਾ ਨੇ ਕਿਹਾ ਕਿ ਹਿਮਾਚਲ ਦੇ ਕਈ ਮੰਤਰੀ ਰਾਜ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਣ ਲੱਗੇ ਹਨ ਅਤੇ ਉਹ ਸੋਚ ਰਹੇ ਹਨ ਕਿ ਜੈਰਾਮ ਠਾਕੁਰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।
ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ