home minister anil deshmukh resigns: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਬੀਤੇ ਦਿਨੀਂ ਇੱਕ ਚਿੱਠੀ ਲਿਖ ਕੇ ਅਨਿਲ ਦੇਸ਼ਮੁੱਖ ‘ਤੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ।ਇਸ ਤੋਂ ਬਾਅਦ ਹੀ ਅਨਿਲ ਦੇਸ਼ਮੁੱਖ ਹਰ ਕਿਸੇ ਦੇ ਨਿਸ਼ਾਨੇ ‘ਤੇ ਹਨ।ਸੋਮਵਾਰ ਨੂੰ ਜਦੋਂ ਬੰਬੇ ਹਾਈਕੋਰਟ ਨੇ ਉਨਾਂ੍ਹ ਦੇ ਵਿਰੁੱਧ ਸੀਬੀਆਈ ਜਾਂਚ ਨੂੰ ਮਨਜ਼ੂਰੀ ਦਿੱਤੀ, ਤਾਂ ਅਨਿਲ ਦੇਸ਼ ਮੁੱਖ ਨੇ ਅਸਤੀਫਾ ਦੇਣ ਦੀ ਗੱਲ ਕਹੀ ਹੈ।
ਅਨਿਲ ਦੇਸ਼ਮੁੱਖ ਦੇ ਅਸਤੀਫੇ ਤੋਂ ਬਾਅਦ ਗ੍ਰਹਿ ਮੰਤਰਾਲਾ ਖੁਦ ਮੁੱਖ ਮੰਤਰੀ ਉੂਧਵ ਠਾਕਰੇ ਰੱਖ ਸਕਦੇ ਹਨ।ਦੱਸਣਯੋਗ ਹੈ ਕਿ ਪਰਮਬੀਰ ਸਿੰਘ ਨੇ ਇਸ ਮਾਮਲੇ ‘ਚ ਹਾਈਕੋਰਟ ਦਾ ਰੁਖ ਕੀਤਾ ਸੀ।ਬੰਬੇ ਹਾਈਕੋਰਟ ਨੇ ਸੋਮਵਾਰ ਸਵੇਰੇ ਹੀ ਨਿਰਦੇਸ਼ ਦਿੱਤਾ ਸੀ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਸੀਬੀਆਈ ਕਰੇ।ਸੀਬੀਆਈ ਨੂੰ ਅਗਲੇ ਪੰਦਰਾਂ ਦਿਨਾਂ ‘ਚ ਇੱਕ ਸ਼ੁਰੂਆਤੀ ਰਿਪੋਰਟ ਦੇਣੀ ਹੋਵੇਗੀ, ਇਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਅਨਿਲ ਦੇਸ਼ਮੁੱਖ ‘ਤੇ ਐੱਫਆਈਆਰ ਦਰਜ ਹੋਵੇਗੀ ਜਾਂ ਨਹੀਂ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ