hospital seized video of 22 people: ਆਗਰਾ ਦੇ ਪਾਰਸ ਹਸਪਤਾਲ ਨੂੰ ਸੀਜ਼ ਕਰ ਦਿੱਤਾ ਗਿਆ ਹੈ।ਇਸ ਹਸਪਤਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਆਕਸੀਜਨ ਦੀ ਕਮੀ ਦੇ ਮਾਕਡ੍ਰਿਲ ਦੌਰਾਨ 22 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ।ਫਿਲਹਾਲ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਹਸਪਤਾਲ ਨੂੰ ਸੀਜ਼ ਕਰਨ ਦੇ ਨਾਲ ਹੀ ਸੰਚਾਲਕ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪਾਰਸ ਹਸਪਤਾਲ ਨੂੰ ਸੀਜ਼ ਕਰਨ ਦੇ ਆਦੇਸ਼ ਜ਼ਿਲਾਅਧਿਕਾਰੀ ਨੇ ਦਿੱਤੀ ਹੈ।
ਇਹ ਆਦੇਸ਼ ਮੌਕੇ ‘ਤੇ ਕਰੀਬ 2 ਘੰਟੇ ਜਾਂਚ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਹਨ।ਪਾਰਸ ਹਸਪਤਾਲ ਦੇ ਸੰਚਾਲਕ ਡਾ. ਅਰਿੰਜੇ ਜੈਨ ਦੇ ਵਿਰੁੱਧ ਮਹਾਮਾਰੀ ਅਧਿਨਿਯਮ ਦੇ ਤਹਿਤ ਮੁਕੱਦਮਾ ਹੋਵੇਗਾ।ਇਹ ਮੁਕੱਦਮਾ ਉਨਾਂ੍ਹ ਵਲੋਂ ਵੀਡੀਓ ‘ਚ ਮੋਦੀਨਗਰ ‘ਚ ਆਕਸੀਜਨ ਖਤਮ ਹੋਣ ਦੀ ਭ੍ਰਾਮਕ ਸੂਚਨਾ ਦੇ ਕਾਰਨ ਦਰਜ ਕੀਤਾ ਜਾਵੇਗਾ।ਹਸਪਤਾਲ ‘ਚ 55 ਮਰੀਜ਼ ਭਰਤੀ ਹਨ।
ਮੌਕੇ ‘ਤੇ ਸੀਐੱਮਓ ਆਗਰਾ ਨੂੰ ਬੁਲਾ ਲਿਆ ਗਿਆ ਹੈ ਅਤੇ ਹਸਪਤਾਲ ਦੇ ਸਾਰੇ ਮਰੀਜ਼ਾਂ ਨੂੰ ਉਚਿਤ ਹਸਪਤਾਲ ‘ਚ ਸ਼ਿਫਟ ਕਰਾਉਣ ਦੀ ਕਾਰਵਾਈ ਸ਼ੁਰੂ ਹੋ ਰਹੀ ਹੈ।ਇਸ ਪੂਰੀ ਘਟਨਾ ‘ਤੇ ਲਖਨਊ ਤੋਂ ਲੈ ਕੇ ਆਗਰਾ ਤੱਕ ਹੜਕੰਪ ਮਚਿਆ ਹੋਇਆ ਹੈ।ਲਖਨਊ ਤੋਂ ਪੂਰੀ ਘਟਨਾ ਦੀ ਜਾਂਚ ਕੀਤੀ ਮਾਨਿਟਰਿੰਗ ਕੀਤੀ ਜਾ ਰਹੀ ਹੈ।ਅਜੇ ਹਸਪਤਾਲ ਨੂੰ ਸੀਲ ਕੀਤਾ ਗਿਆ ਹੈ।ਆਗਰਾ ਦੇ ਪਾਰਸ ਦੇ ਮਾਲਿਕ ਡਾ. ਜੈਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ।
ਇਹ ਵੀ ਪੜੋ:ਪੂਰੀ ਦੁਨੀਆ ਵਿੱਚ ਵੱਡੇ ਪੈਮਾਨੇ ‘ਤੇ ਠੱਪ ਹੋਇਆ ਇੰਟਰਨੈਟ, ਵਿਸ਼ਵ ਦੀਆਂ ਕਈ ਵੱਡੀ ਵੈਬਸਾਈਟ ਹੋਈਆਂ ਡਾਊਨ
ਇਸ ‘ਚ ਡਾਕਟਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ 26 ਅਪ੍ਰੈਲ ਨੂੰ ਹਸਪਤਾਲ ‘ਚ ਮਰੀਜ਼ਾਂ ਦੀ ਗਿਣਤੀ ਵੱਧ ਗਈ ਸੀ।ਇਸ ਕਾਰਨ 5 ਮਿੰਟ ਲਈ ਆਕਸੀਜ਼ਨ ਸਪਲਾਈ ਬੰਦ ਕਰ ਦਿੱਤੀ ਇਸ ਨਾਲ 22 ਮਰੀਜ਼ਾਂ ਦੀ ਮੌਤ ਹੋ ਗਈ ਹੈ।ਇਸ ਮਾਮਲੇ ‘ਚ ਡਾ, ਜੈਨ ਨੇ ਇਹ ਤਾਂ ਮੰਨਿਆ ਹੈ ਕਿ ਆਵਾਜ਼ ਉਨਾਂ੍ਹ ਦੀ ਹੈ ਪਰ ਉਹ ਸਾਰੇ ਦੋਸ਼ਾਂ ਨੂੂੰ ਖਾਰਿਜ ਕਰਦੇ ਹਨ।