ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਕੋਈ ਛੁੱਟੀ ਨਹੀਂ ਲਈ ਹੈ।ਇਹੀ ਨਹੀਂ ਬੀਤੇ 9 ਸਾਲਾਂ ਵਿਚ ਉਨ੍ਹਾਂ ਨੇ ਦੇਸ਼ ਤੇ ਵਿਦੇਸ਼ ਵਿਚ 3000 ਤੋਂ ਵੱਧ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ। ਪੁਣੇ ਦੇ ਇਕ ਸਿਵਲ ਰਾਈਟ ਐਕਟੀਵਿਸਟ ਪ੍ਰਫੁੱਲ ਸ਼ਾਰਦਾ ਨੂੰ ਆਰਟੀਆਈ ਤੋਂ ਇਹ ਜਾਣਕਾਰੀ ਮਿਲੀ ਹੈ।
ਪ੍ਰਫੁੱਲ ਸ਼ਾਰਦਾ ਨੇ ਆਰਟੀਆਈ ਜ਼ਰੀਏ ਪ੍ਰਧਾਨ ਮੰਤਰੀ ਦਫਤਰ ਤੋਂ ਜਾਣਕਾਰੀ ਮੰਗੀ ਸੀ ਕਿ PM ਮੋਦੀ ਨੇ 2014 ਵਿਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੁਣ ਤੱਕ ਕਿੰਨ ਦਿਨ ਆਫਿਸ ਵਿਚ ਹਾਜ਼ਰੀ ਦਰਜ ਕਰਾਈਹੈ।
ਇਸ ‘ਤੇ PMO ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਡਿਊਟੀ ‘ਤੇ ਹਨ। ਉਨ੍ਹਾਂ ਨੇ ਆਫਿਸ ਵਿਚ ਅਹੁਦਾ ਸੰਭਾਲਣ ਦੇ ਬਾਅਦ ਇਕ ਦਿਨ ਵੀ ਛੁੱਟੀ ਨਹੀਂ ਲਈ ਹੈ। ਪੀਐੱਮਓਨੇ 31 ਜੁਲਾਈ 2023 ਨੂੰ ਇਹ ਜਵਾਬ ਦਿੱਤਾ ਸੀ।
ਇਸ ਤੋਂ ਪਹਿਲਾਂ 2015 ਵਿਚ ਵੀ ਪ੍ਰਧਾਨ ਮੰਤਰੀ ਦਫਤਰ ਤੋਂ ਆਰਟੀਆਈ ਜ਼ਰੀਏ ਪੀਐੱਮ ਮੋਦੀ ਦੀ ਹਾਜ਼ਰੀ ਬਾਰੇ ਜਵਾਬ ਮੰਗਿਆ ਗਿਆ ਸੀ। ਉਦੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਕੋਈ ਛੁੱਟੀ ਨਹੀਂ ਲਈ ਹੈ। ਹਾਲਾਂਕਿ ਇਹ ਸਿਰਫ ਪਹਿਲਾਂ ਇਕ ਸਾਲ ਦਾ ਅੰਕੜਾ ਸੀ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 2021 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿਚ 20 ਸਾਲ ਪੂਰੇ ਹੋਣ ‘ਤੇ ਵਧਾਈ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 20 ਸਾਲ ਤੋਂਇਕ ਵੀ ਛੁੱਟੀ ਨਹੀਂ ਲਈ ਹੈ ਤੇ 24 ਘੰਟੇ ਦੇਸ਼ ਲਈ ਕੰਮ ਕਰਦੇ ਰਹੇ ਹਨ। ਠਾਕੁਰ ਨੇ ਇਹ ਵੀ ਕਿਹਾ ਕਿ ਇੰਨੇ ਸਾਲਾਂ ਵਿਚ ਪੀਐੱਮ ਮੋਦੀ ‘ਤੇ ਜਿੰਨੇ ਵੀ ਦੋਸ਼ ਲੱਗੇ ਹਨ, ਓਨੇ ਹੀ ਉਹ ਤਾਕਤਵਰ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: