hrct corona test rates should be equal: ਕੋਰੋਨਾ ਨੂੰ ਲੈ ਕੇ ਹਾਈਕੋਰਟ ਨੇ ਜੋ ਫੈਸਲਾ ਲਿਆ ਹੈ ਉਸ ‘ਤੇ ਵੀਰਵਾਰ ਨੂੰ ਹਾਈਕੋਰਟ ਨੇ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ ਨੂੰ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਸਾਰੇ ਸੂਬਿਆਂ ‘ਚ ਕੋਰੋਨਾ ਟੈਸਟ ਭਾਵੇਂ ਆਰ.ਏ.ਟੀ. ਟੈਸਟ ਹੋਵੇ ਜਾਂ ਆਰ.ਟੀ.ਪੀ.ਸੀ.ਆਰ ਟੈਸਟ ਹੋਣ ਜਾਂ ਫਿਰ ਐੱਚ.ਆਰ.ਟੀ.ਸੀ. ਸਕੈਨ ਇਨ੍ਹਾਂ ਸਾਰਿਆਂ ਦੇ ਇੱਕੋ ਰੇਟ ਤੈਅ ਕੀਤੇ ਜਾਣ।
ਫਿਲਹਾਲ ਇਨਾਂ੍ਹ ਸਾਰਿਆਂ ਦੇ ਰੇਟ ਇਨਾਂ੍ਹ ਤਿੰਨਾਂ ਸੂਬਿਆਂ ‘ਚ ਵੱਖ-ਵੱਖ ਹਨ ਹੁਣ ਇਨਾਂ੍ਹ ਦਾ ਰੇਟਸ ਇੱਕ ਬਰਾਦਰ ਕੀਤੇ ਜਾਣ।ਹਾਈਕੋਰਟ ਨੇ ਹੋਣ ਆਈ.ਸੀ.ਯੂ. ਕੰਟਰੋਲ ਰੂਮਸ ਬਣਾਏ ਜਾਣ ਦੇ ਵੀ ਪੰਜਾਬ, ਹਰਿਆਣਾ ਅਤੇ ਚੰਡੀਗੜ ਨੂੰ ਆਦੇਸ਼ ਦਿੱਤੇ ਹਨ।
ਇਹ ਵੀ ਪੜੋ:ASI ਜਬਰ ਜਨਾਹ ਮਾਮਲੇ ‘ਚ ਹਾਈਕੋਰਟ ਨੇ ਬਠਿੰਡਾ ਪੁਲਿਸ ਦਿੱਤਾ ਝੱਟਕਾ, ਬਣਾਈ ਨਵੀਂ SIT
ਹਾਈ ਕੋਰਟ ਨੇ ਕਿਹਾ ਕਿ ਆਈ.ਸੀ.ਯੂ ‘ਚ ਭਰਤੀ ਮਰੀਜ਼ਾਂ ਦੇ ਪਰਿਵਾਰਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਉਨਾਂ੍ਹ ਦੇ ਮਰੀਜ਼ਾਂ ਦੀ ਕੀ ਸਥਿਤੀ ਹੈ, ਅਜਿਹੇ ‘ਚ ਇਨਾਂ੍ਹ ਕੰਟਰੋਲ ਰੂਮਸ ਦੇ ਉਨ੍ਹਾਂ ਦੇ ਮਰੀਜ਼ਾਂ ਦੀ ਸਥਿਤੀ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ ਅਤੇ ਉਹ ਆਪਣੇ ਮਰੀਜ਼ਾਂ ਦੇ ਸੰਪਰਕ ‘ਚ ਰਹਿ ਸਕਣਗੇ।ਹਾਈਕੋਰਟ ਨੇ ਕੋਰੋਨਾ ਯੋਧਿਆਂ ਦੀ ਸੇਵਾਵਾਂ ਦੀ ਪ੍ਰਸ਼ੰਸ਼ਾ ਕੀਤੀ ਹੈ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਅਜਿਹੇ ਹਾਲਾਤਾਂ ‘ਚ ਜਿਨਾਂ੍ਹ ਨੇ ਆਪਣੀ ਡਿਊਟੀ ‘ਚ ਕੋਤਾਹੀ ਕੀਤੀ ਹੈ ਉਨ੍ਹਾਂ ਦੀ ਵੀ ਪੂਰੀ ਜਾਣਕਾਰੀ ਨੋਡਲ ਏਜੰਸੀ ਨੂੰ ਦਿੱਤੀ ਜਾਵੇ।
ਬਲੈਕ ਫੰਗਸ ਦੇ ਵੱਧਦੇ ਮਾਮਲਿਆਂ ‘ਤੇ ਹਾਈਕੋਰਟ ਨੇ ਤਿੰਨ ਸੂਬਿਆਂ ਨੂੰ ਇਸਦੀ ਦਵਾਈ ਦਾ ਪ੍ਰਾਪਤ ਸਟਾਕ ਰੱਖੇ ਜਾਣ ਦੇ ਆਦੇਸ਼ ਦਿੱਤੇ ਹਨ।ਪੰਜਾਬ ਸਰਕਾਰ ਨੇ ਦੱਸਿਆ ਕਿ ਉਨਾਂ੍ਹ ਨੇ ਕੇਂਦਰ ਸਰਕਾਰ ਤੋਂ ਕੁਝ ਹੋਰ ਵੈਂਟੀਲੇਟਰਸ ਦੀ ਮੰਗ ਕੀਤੀ ਹੈ, ਜਿਸ ‘ਤੇ ਕੇਂਦਰ ਸਰਕਾਰ ਤੁਰੰਤ ਇਨ੍ਹਾਂ ਨੂੰ ਪੰਜਾਬ ਨੂੰ ਭੇਜੇ ਜਾਣ ‘ਤੇ ਸਹਿਮਤੀ ਦੇ ਦਿੱਤੀ ਹੈ।
ਇਹ ਵੀ ਪੜੋ:ਕੱਲਾ ਟਰੈਕਟਰ ‘ਤੇ ਜਾ ਕੇ ਵਿਆਹ ਲਿਆਇਆ ਲਾੜੀ, ਟਰੈਕਟਰ ‘ਤੇ ਬੈਠੀ ਸੱਜਰੀ ਜੋੜੀ ਨਾਲ ਖਾਸ ਗੱਲਬਾਤ