husbands name hands if there no slavery: 21ਵੀਂ ਸਦੀ ‘ਚ ਵੀ ਇਸ ਸੂਬੇ ‘ਚ ਪਤਨੀਆਂ ਪਤੀ ਦੀ ਗੁਲਾਮੀ ਕਰਨ ਨੂੰ ਮਜ਼ਬੂਰ ਹਨ।ਰਾਜਸਥਾਨ ਦੇ ਬਾਰਾਂ ਦੇ ਨਾਹਰਗੜ ਕਸਬੇ ਦੇ ਨਜ਼ਦੀਕ ਰਾਮਪੁਰੀਆ ਦਾ ਮਾਮਲਾ ਹੈ ਜਿਥੇ ਔਰਤਾਂ ਨੂੰ ਬਾਹ ‘ਤੇ ਆਪਣੇ ਪਤੀ ਦਾ ਸਦਾ ਲਈ ਨਾਮ ਲਿਖਵਾਉਣਾ ਪੈਂਦਾ ਹੈ।ਇਥੇ ਇੱਕ ਵਿਸ਼ੇਸ ਸਮੁਦਾਇ ਦੇ ਲੋਕਾਂ ਦੀਆਂ ਪਤਨੀਆਂ ਅਜਿਹਾ ਕਰਨ ਲਈ ਮਜ਼ਬੂਰ ਹਨ।ਇਥੋਂ ਦੀਆਂ ਵਿਆਹੁਤਾ ਔਰਤਾਂ ਨੇ ਹੱਥਾਂ ‘ਤੇ ਆਪਣੇ ਪਤੀ ਦਾ ਨਾਮ ਲਿਖਵਾਇਆ ਹੈ ਜੋ ਕਿ ਹੁਣ ਕਦੇ ਨਹੀਂ ਮਿਟੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਪਤੀ ਦਾ ਹੱਕ ਹੈ ਕਿ ਅਤੇ ਇਸ ਨਾਲ ਹੀ ਉਸਦੀ ਪਤਨੀ ਦਾ ਪਛਾਣ ਹੈ।ਪਤੀ ਆਪਣੇ ਹੱਥਾਂ ‘ਤੇ ਪਤਨੀ ਦਾ ਨਾਮ ਨਹੀਂ ਲਿਖਵਾਉਂਦੇ।ਜੇ ਉਹ ਚਾਹੁਣ ਤਾਂ ਲਿਖਵਾ ਸਕਦੇ ਹਨ ਨਹੀਂ ਤਾਂ ਨਹੀਂ।ਔਰਤਾਂ ਨੂੰ ਪਤੀ ਦਾ ਨਾਮ ਲਿਖਵਾਉਣਾ ਪੈਂਦਾ ਹੈ।ਇਹ ਇੱਕ ਬੰਧਨ ਹੈ।
ਪੂਰੇ ਰਾਜਸਥਾਨ ‘ਚ ਵਣਜਾਰਾ ਸਮੇਤ ਹੋਰ ਵੀ ਸਮੁਦਾਇ ‘ਚ ਇਹ ਪੁਰਸ਼ ਪ੍ਰਧਾਨ ਰਿਵਾਜ਼ ਹੈ।ਪਤੀ ਦੀ ਮੌਤ ਅਤੇ ਦੂਜੇ ਵਿਆਹ ਤੋਂ ਬਾਅਦ ਵੀ ਇਹ ਨਾਮ ਨਾਲ ਹੀ ਚੱਲਦਾ ਰਹੇਗਾ।ਪਾਲੀ ਦੀ ਬਾਲੀ ਤਹਿਸੀਲ ਦੇ ਬੋਥਾਰਾ ਨਾਮੀ ਇਲਾਕੇ ‘ਚ ਇਥੇ ਔਰਤਾਂ ਨੂੰ ਆਪਣੇ ਕੱਪੜਿਆਂ ‘ਤੇ ਆਪਣੀ ਸੱਸ ਦਾ ਨਾਮ ਲਿਖਵਾਉਣਾ ਪੈਂਦਾ ਹੈ।ਇਥੋਂ ਦੀਆਂ ਇੰਦਰਾ ਬਾਈ ਗਰਾਸਿਆ ਦੇ ਕੱਪੜਿਆਂ ‘ਤੇ ਨਾਮ ਲਿਖੇ ਦੇਖੇ ਗਏ ਤਾਂ ਪੁੱਛਣ ‘ਤੇ ਦੱਸਿਆ ਕਿ ਇਹ ਮੇਰੀ ਸੱਸ ਦਾ ਨਾਮ ਲਿਖਿਆ ਹੈ।ਸਾਨੂੰ ਜੋ ਸਭ ਤੋਂ ਜਿਆਦਾ ਪਸੰਦ ਹੈ।ਅਸੀਂ ਉਸਦਾ ਨਾਮ ਕੱਪੜਿਆਂ ‘ਤੇ ਲਿਖਵਾਉਂਦੀਆਂ ਹਾਂ।ਇਹ ਸਾਡੀ ਇੱਕ ਪ੍ਰੰਪਰਾ ਹੈ।ਕਾਲੀਬਾਈ ਨੇ ਬੇਟੀ ਲਾਲੀ ਬਾਈ, ਪਾਮੂਬਾਈ ਅਤੇ ਸ਼ਾਰਦਾ ਬਾਈ ਦੇ ਨਾਮ ਲਿਖਵਾ ਰਹੇ ਹਨ।ਹੋਰ ਔਰਤਾਂ ਦੇ ਕੱਪੜਿਆਂ ‘ਤੇ ਸੱਸ, ਬੇਟੀ, ਸਹੇਲੀ, ਨਨਦ ਦੇ ਨਾਮ।ਔਰਤਾਂ ਦਾ ਕਹਿਣਾ ਹੇ ਕਿ ਸਾਡੇ ਆਦਿਵਾਸੀ ਸਮਾਜ ‘ਚ ਸਾਨੂੰ ਪਹਿਨਣ, ਵਰ ਚੁਣਨ, ਪੰਚਾਇਤ ‘ਚ ਭਾਗੀਦਾਰੀ ਵਰਗੀ ਆਜ਼ਾਦੀ ਹੈ।ਪੁਰਸ਼ ਦਾ ਨਾਮ ਕਿਉਂ ਨਹੀਂ? ਬੋਲੀ ਜੋ ਪਸੰਦ ਹੋਵੇ, ਉਸਦਾ ਲਿਖਵਾ ਸਕਦੀ ਹੈ।ਸਾਰੇ ਜਰੂਰੀ ਸਰਕਾਰੀ ਦਸਤਾਵੇਜਾਂ ‘ਚ ਔਰਤ ਦੇ ਨਾਲ ਪਤੀ ਦਾ ਨਾਮ ਹੁੰਦਾ ਹੀ ਹੈ।ਫਿਰ ਔਰਤਾਂ ਦੇ ਹੀ ਹੱਥਾਂ ‘ਤੇ ਅਮਿਟ ਛਾਪ ਕਿਉਂ?