ਫੌਜ ਵਿੱਚ ਭਰਤੀ ਸਕੀਮ ਖਿਲਾਫ਼ ਜਾਰੀ ਪ੍ਰਦਰਸ਼ਨ ਵਿਚਾਲੇ ਥਲ ਸੈਨਾ ਤੋਂ ਬਾਅਦ ਹੁਣ ਹਵਾਈ ਫੌਜ ਨੇ ਵੀ ਅਗਨੀਵੀਰਾਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਹਵਾਈ ਫੌਜ ਵਿੱਚ ਅਗਨੀਵੀਰਾਂ ਦੇ ਲਈ ਘੱਟੋਂ-ਘੱਟ ਸਿੱਖਿਅਕ ਯੋਗਤਾ 12ਵੀਂ ਹੈ। ਇਸ ਵਿੱਚ ਫਿਜ਼ਿਕਸ,ਗਣਿਤ ਤੇ ਅੰਗਰੇਜ਼ੀ ਲਾਜ਼ਮੀ ਹੋਣੀ ਚਾਹੀਦੀ ਹੈ।
ਹਵਾਈ ਫੌਜ ਵਿੱਚ ਅਗਨੀਵੀਰਾਂ ਦੇ ਲਈ 24 ਜੂਨ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਤੇ 5 ਜੁਲਾਈ ਤੱਕ ਚੱਲੇਗੀ। ਇਹ ਰਜਿਸਟਰੇਸ਼ਨ ਆਨਲਾਈਨ ਤਰੀਕੇ ਨਾਲ ਹੋਵੇਗੀ। ਇਸਦੀ ਪ੍ਰੀਖਿਆ 24 ਜੁਲਾਈ ਨੂੰ ਹੋਵੇਗੀ। ਇਸ ਸਬੰਧੀ ਹਵਾਈ ਫੌਜ ਨੇ ਦੱਸਿਆ ਕਿ ਇਸ ਭਰਤੀ ਲਈ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ। ਇਸਦੇ ਲਈ ਯੋਗ ਤੇ ਇੱਛੁਕ ਉਮੀਦਵਾਰਾਂ ਨੂੰ ਹਵਾਈ ਫੌਜ ਦੀ ਅਧਿਕਾਰਿਕ ਵੈਬਸਾਈਟ careerindianairforce.cdac.in ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰਨੀ ਪਵੇਗੀ।
ਦੱਸ ਦੇਈਏ ਕਿ ਇਸ ਭਰਤੀ ਲਈ ਸਿੱਖਿਅਕ ਯੋਗਤਾ 12ਵੀਂ ਮੰਗੀ ਗਈ ਹੈ। ਜਿਸ ਵਿੱਚ ਉਮੀਦਵਾਰ ਕੋਲ ਗਣਿਤ, ਫਿਜ਼ਿਕਸ ਤੇ ਅੰਗਰੇਜ਼ੀ ਜ਼ਰੂਰੀ ਹੈ। ਇਸਦੇ ਨਾਲ ਹੀ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕ ਲਾਜ਼ਮੀ ਕੀਤੇ ਗਏ ਹਨ ਜਾਂ ਇੰਜੀਨਰਿੰਗ ਵਿੱਚ ਤਿੰਨ ਸਾਲ ਦਾ ਡਿਪਲੋਮਾ ਕੋਰਸ 50 ਫ਼ੀਸਦੀ ਅੰਕਾਂ ਨਾਲ ਕਿਸੇ ਸਰਕਾਰ ਮਾਨਤਾ ਪ੍ਰਾਪਤ ਪਾਲੀਟੈਕਨੀਕ ਇੰਸਟੀਚਿਊਟ ਵਿੱਚ ਹੋਣਾ ਚਾਹੀਦਾ ਹੈ। ਉੱਥੇ ਹੀ ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚੁਣੇ ਗਏ ਅਗਨੀਵੀਰਾਂ ਨੂੰ ਵਧੀਆ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ਵਿੱਚ ਹਵਾਈ ਫੌਜ ਨੇ ਅਗਨੀਪਥ ਯੋਜਨਾ ਅਧੀਨ ਮਿਲਣ ਵਾਲੀਆਂ ਸੁਵਿਧਾਵਾਂ, ਸੇਵਾ ਸ਼ਰਤਾਂ ਆਦਿ ਨਾਲ ਸਬੰਧਿਤ ਡਿਟੇਲ ਨੋਟੀਫਿਕੇਸ਼ਨ ਨੂੰ ਜਾਰੀ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: