IAF chief RKS Bhadauria Says: ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਹਵਾਈ ਸੈਨਾ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਦੇਸ਼ ਨੂੰ ਭਰੋਸਾ ਦਿੱਤਾ ਕਿ ਅਸਮਾਨ ਦੇ ਜਾਬਾਂਜ਼ ਹਰ ਸਥਿਤੀ ਲਈ ਤਿਆਰ ਹਨ । ਏਅਰ ਫੋਰਸ ਦੇ ਜਹਾਜ਼ਾਂ ਨੇ 88ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ IAF ਮੁਖੀ ਦੇ ਸੰਬੋਧਨ ਅਤੇ ਰਾਸ਼ਟਰੀ ਗੀਤ ਦੇ ਬਾਅਦ ਕਰਤਬ ਦਿਖਾਏ।
ਏਅਰ ਫੋਰਸ ਦੇ ਮੁਖੀ ਨੇ ਹਾਲ ਹੀ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ-ਚੀਨ ਵਿਚਾਲੇ ਹਵਾਈ ਫੌਜ ਦੀ ਤਾਇਨਾਤੀ ਬਾਰੇ ਕਿਹਾ, “ਮੈਂ ਉੱਤਰੀ ਸਰਹੱਦ ‘ਤੇ ਹਾਲ ਹੀ ਵਿੱਚ ਹੋਏ ਗਤਿਰੋਧ ਵਿੱਚ ਉਨ੍ਹਾਂ ਦੇ ਤਿੱਖੇ ਹੁੰਗਾਰੇ ਲਈ ਹਵਾਈ ਯੋਧਿਆਂ ਦੀ ਪ੍ਰਸ਼ੰਸਾ ਕਰਦਾ ਹਾਂ, ਜਦੋਂ ਅਸੀਂ ਕੋਈ ਘਟਨਾ ਨੂੰ ਸੰਭਾਲਣ ਲਈ ਘੱਟ ਸਮੇਂ ਵਿੱਚ ਆਪਣੀ ਲੜਾਈ ਦੀ ਸੰਪਤੀ ਤਾਇਨਾਤ ਕੀਤੀ ਅਤੇ ਭਾਰਤੀ ਫੌਜ ਲਈ ਤੈਨਾਤੀ ਅਤੇ ਲੋੜੀਂਦੀਆਂ ਸਾਰੀਆਂ ਜਰੂਰਤਾਂ ਲਈ ਆਪਣੀ ਸਹਾਇਤਾ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਯੋਧਿਆਂ ‘ਤੇ ਮਾਣ ਹੈ ਅਤੇ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਜਦੋਂ ਅਸੀਂ 89ਵੇਂ ਸਾਲ ਵਿੱਚ ਦਾਖਲ ਹੋ ਰਹੇ ਹਾਂ ਉਸ ਸਮੇਂ ਭਾਰਤੀ ਹਵਾਈ ਫੌਜ ਤਬਦੀਲੀ ਦੇ ਪੜਾਅ ਵਿੱਚੋਂ ਲੰਘ ਰਹੀ ਹੈ । ਅਸੀਂ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਅਸੀਂ ਏਰੋਸਪੇਸ ਪਾਵਰ ਦੀ ਵਰਤੋਂ ਕਰਾਂਗੇ ਅਤੇ ਏਕੀਕ੍ਰਿਤ ਮਲਟੀ-ਡੋਮੇਨ ਕਾਰਜ ਕਰਾਂਗੇ। ਭਦੋਰੀਆ ਨੇ ਕਿਹਾ ਕਿ ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤੀ ਹਵਾਈ ਫੌਜ ਵਿਕਾਸ ਕਰੇਗੀ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹੇਗੀ।
ਉਨ੍ਹਾਂ ਨੇ ਹਿੰਡਨ ਏਅਰਬੇਸ ਵਿਖੇ ਆਯੋਜਿਤ ਪ੍ਰੋਗ੍ਰਾਮ ਵਿੱਚ ਕਿਹਾ ਕਿ ਹਵਾਈ ਫੌਜ ਦੇ ਯੋਧੇ ਉੱਤਰ ਪੂਰਬੀ ਖੇਤਰ ਵਿੱਚ ਐਮਰਜੈਂਸੀ ਲੋੜਾਂ ਤਹਿਤ ਤੁਰੰਤ ਤਾਇਨਾਤੀ ਵਧਾਉਣ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਯੋਧੇ ਪ੍ਰਸ਼ੰਸਾ ਦੇ ਹੱਕਦਾਰ ਹਨ। ਭਾਰਤ ਨੇ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਦੇ ਵਿਚਕਾਰ ਲੱਦਾਖ ਵਿੱਚ ਸੁਖੋਈ ਅਤੇ ਮਿਗ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈ। ਚਿਨੁਕ ਅਤੇ ਅਪਾਚੇ ਵਰਗੇ ਭਾਰੀ ਹੈਲੀਕਾਪਟਰਾਂ ਰਾਹੀਂ ਵੀ ਲੌਜਿਸਟਿਕਸ ਲਿਜਾਇਆ ਗਿਆ। ਅੱਜ ਦੇ ਵਾਤਾਵਰਣ ਵਿੱਚ ਮਜ਼ਬੂਤ ਅਤੇ ਆਧੁਨਿਕ ਹਵਾਈ ਫੌਜ ਹਰ ਕਿਸਮ ਦੇ ਯੁੱਧ ਖੇਤਰ ਵਿੱਚ ਲੜਨ ਲਈ ਇੱਕ ਨਿਰਣਾਇਕ ਭੂਮਿਕਾ ਅਦਾ ਕਰਦੀ ਹੈ।