IAF induct 5 Rafale: ਨਵੀਂ ਦਿੱਲੀ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 29 ਜੁਲਾਈ ਨੂੰ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ । ਇਹ ਗੱਲ ਇੱਕ ਆਧਿਕਾਰਕ ਬਿਆਨ ਵਿੱਚ ਕਹੀ ਗਈ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਨੂੰ ਸ਼ਾਮਿਲ ਕੀਤੇ ਜਾਣ ਨਾਲ ਸਬੰਧਿਤ ਆਖਰੀ ਸਮਾਗਮ ਅਗਸਤ ਦੇ ਦੂਜੇ ਪਖਵਾੜੇ ਵਿੱਚ ਹੋਵੇਗਾ। ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਫੌਜ ਦੇ ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਜੁਲਾਈ ਦੇ ਅੰਤ ਤੱਕ ਭਾਰਤ ਪਹੁੰਚਣ ਦੀ ਸੰਭਾਵਨਾ ਹੈ।
ਭਾਰਤੀ ਹਵਾਈ ਫੌਜ ਨੇ ਕਿਹਾ ਕਿ ਹਵਾਈ ਫੌਜ ਦੇ ਹਵਾਈ ਚਾਲਕ ਦਲ ਅਤੇ ਜ਼ਮੀਨੀ ਚਾਲਕ ਦਲ ਦੇ ਮੈਬਰਾਂ ਨੇ ਆਧੁਨਿਕ ਹਥਿਆਰ ਪ੍ਰਣਾਲੀਆਂ ਸਮੇਤ ਜਹਾਜ਼ ਨਾਲ ਸਬੰਧਤ ਸਾਰਾ ਅਧਿਆਪਨ ਹਾਸਲ ਕੀਤਾ ਹੈ ਅਤੇ ਹੁਣ ਇਹ ਪੂਰੀ ਤਰ੍ਹਾਂ ਪਰਿਚਾਲਿਤ ਹਨ । ਜਹਾਜ਼ਾਂ ਦੇ ਪਹੁੰਚਣ ਤੋਂ ਬਾਅਦ ਦੀ ਕੋਸ਼ਿਸ਼ ਜਹਾਜ਼ ਨੂੰ ਜਲਦ ਤੋਂ ਜਲਦ ਮੁਹਿੰਮ ਦੇ ਤੌਰ ‘ਤੇ ਸੰਚਾਲਿਤ ਕਰਨ ‘ਤੇ ਕੇਂਦਰਿਤ ਹੋਣਗੇ ।
ਆਧਿਕਾਰਕ ਸੂਤਰਾਂ ਅਨੁਸਾਰ ਰਾਫੇਲ ਲੜਾਕੂ ਜਹਾਜ਼ਾਂ ਨੂੰ ਪੂਰਬੀ ਲੱਦਾਖ ਸੈਕਟਰ ਵਿੱਚ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਭਾਰਤੀ ਹਵਾਈ ਫੌਜ ਚੀਨ ਦੇ ਨਾਲ ਵਿਵਾਦ ਦੇ ਮੱਦੇਨਜ਼ਰ ਅਸਲੀ ਕੰਟਰੋਲ ਲਾਈਨ ‘ਤੇ ਆਪਣੀ ਅਭਿਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰ ਸਕਣ । ਭਾਰਤੀ ਹਵਾਈ ਫੌਜ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਫੋਰਸ ਦੇ ਚੋਟੀ ਦੇ ਕਮਾਂਡਰ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਰੋਜ਼ਾ ਕਾਨਫਰੰਸ ਵਿੱਚ ਮੌਜੂਦਾ ਸੰਚਾਲਨ ਦ੍ਰਿਸ਼ ਅਤੇ ਤਾਇਨਾਤੀ ਦਾ ਜਾਇਜ਼ਾ ਲੈਣਗੇ । ਅਧਿਕਾਰੀਆਂ ਨੇ ਕਿਹਾ ਕਿ ਰਾਫੇਲ ਜਹਾਜਾਂ ਦੇ ਆਉਣ ਤੋਂ ਬਾਅਦ ਹਵਾਈ ਫੌਜ ਦੀ ਲਗਡਾਕੂ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ ।
ਦੱਸ ਦੇਈਏ ਕਿ ਭਾਰਤ ਨੇ ਲਗਭਗ 58 ਹਜ਼ਾਰ ਕਰੋੜ ਰੁਪਏ ਵਿੱਚ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਸਤੰਬਰ 2016 ਵਿੱਚ ਫ਼ਰਾਂਸ ਦੇ ਨਾਲ ਇੱਕ ਅੰਤਰ-ਸਰਕਾਰੀ ਸਮਝੌਤੇ ‘ਤੇ ਦਸਤਖਤ ਕੀਤੇ ਸਨ । ਇਨ੍ਹਾਂ 36 ਰਾਫੇਲ ਜਹਾਜ਼ਾਂ ਵਿੱਚੋਂ 30 ਲੜਾਕੂ ਜਹਾਜ਼ ਅਤੇ 6 ਸਿਖਲਾਈ ਦੇਣ ਵਾਲੇ ਜਹਾਜ਼ ਹੋਣਗੇ।