IMA Passing Out Parade: ਦੇਹਰਾਦੂਨ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ । ਕੋਰੋਨਾ ਕਾਰਨ ਦੇਸ਼ ਭਰ ਵਿੱਚ ਲੋਕਾਂ ਦੀ ਆਵਾਜਾਈ ਕਾਫੀ ਘੱਟ ਹੋ ਗਈ ਹੈ । ਇਸ ਵਿਚਾਲੇ ਸ਼ਨੀਵਾਰ ਯਾਨੀ ਕਿ ਅੱਜ ਇੰਡੀਅਨ ਮਿਲਟਰੀ ਅਕੈਡਮੀ (IMA) ਤੋਂ 423 ਉਮੀਦਵਾਰ ਪਾਸ ਆਊਟ ਹੋਏ ਹਨ। ਹਾਲਾਂਕਿ ਇਸ ਦੌਰਾਨ ਪੂਰੀ ਦਰਸ਼ਕ ਗੈਲਰੀ ਖਾਲੀ ਰਹੀ, ਕਿਉਂਕਿ ਪਰੇਡ ਵਿੱਚ ਕਿਸੇ ਨੂੰ ਵੀ ਐਂਟਰੀ ਦੀ ਆਗਿਆ ਨਹੀਂ ਸੀ । ਸਾਦਗੀ ਨਾਲ ਆਯੋਜਿਤ ਹੋਏ ਪਾਸਿੰਗ ਆਊਟ ਪਰੇਡ ਵਿੱਚ ਅਧਿਕਾਰੀਆਂ ਦੇ ਮਾਪੇ ਸ਼ਾਮਿਲ ਨਹੀਂ ਹੋ ਸਕੇ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਟ੍ਰੇਨਿੰਗ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ ।
IMA ਦੇਹਰਾਦੂਨ ਦੇ 88 ਸਾਲ ਦੇ ਮਾਣ ਨਾਲ ਭਰਪੂਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਸਿੰਗ ਆਊਟ ਪਰੇਡ ਸਿਰਫ ਰਸਮ ਅਦਾਇਗੀ ਰਹੀ । ਕੋਵਿਡ-19 ਕਾਰਨ ਇਸ ਵਾਰ ਪਾਸਿੰਗ ਆਊਟ ਪਰੇਡ ਦਾ ਪੂਰਾ ਪ੍ਰੋਗਰਾਮ ਸਾਦਗੀ ਨਾਲ ਕੀਤਾ ਗਿਆ । ਅੱਜ ਪਾਸਿੰਗ ਆਊਟ ਹੋਣ ਵਾਲੇ 423 ਉਮੀਦਵਾਰਾਂ ਵਿੱਚੋਂ 333 ਭਾਰਤੀ ਫ਼ੌਜ ਦਾ ਹਿੱਸਾ ਬਣਨਗੇ, ਜਦਕਿ ਹੋਰ 90 ਵਿਦੇਸ਼ੀ ਉਮੀਦਵਾਰ ਹਨ । ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਨੇ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਾਸਿੰਗ ਆਊਟ ਪਰੇਡ ਤੋਂ ਬਾਅਦ ਨਵੇਂ ਅਧਿਕਾਰੀਆਂ ਨੂੰ ਸਿੱਧੇ ਯੂਨਿਟ ਵਿੱਚ ਤਾਇਨਾਤੀ ਦਿੱਤੀ ਜਾਵੇਗੀ।
ਦਰਅਸਲ, IMA ਦੀ ਸਖਤ ਟ੍ਰੇਨਿੰਗ ਤੋਂ ਬਾਅਦ ਪਾਸ ਆਊਟ ਕੈਡਿਟਾਂ ਦੀ ਵਰਦੀ ‘ਤੇ ਰੈਂਕ ਦਾ ਬੈਚ ਲਗਾਉਣ ਲਈ ਕੈਡਿਟਾਂ ਦੇ ਮਾਪੇ ਮੌਜੂਦ ਨਹੀਂ ਸਨ। ਸ਼ਨੀਵਾਰ ਨੂੰ ਪਾਸ ਆਉਟ ਪਰੇਡ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਅਧਿਕਾਰੀਆਂ ਨੇ ਪੀਪਿੰਗ ਸਮਾਰੋਹ ਦੌਰਾਨ ਜੈਂਟਲਮੈਨ ਕੈਡੇਟਸ ਦੀ ਵਰਦੀ ‘ਤੇ ਰੈਂਕ ਲਗਾਇਆ।
ਮਨੋਜ ਮੁਕੁੰਦ ਨਰਵਾਨੇ ਦੀ ਮੌਜੂਦਗੀ ਵਿੱਚ ਚੈਟਵੁੱਡ ਹਾਲ ਦੇ ਡਰਿੱਲ ਸਕਵਾਇਰ ਤੇ ਉਮੀਦਵਾਰਾਂ ਨੂੰ ਭਾਰਤੀ ਫ਼ੌਜ ਵਿੱਚ ਸ਼ਾਮਿਲ ਹੋਣ ਦੀ ਸਹੁੰ ਚੁਕਾਈ ਜਾਵੇਗੀ । ਇਸ ਵਾਰ ਵੀ ਉੱਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ 66 ਉਮੀਦਵਾਰ ਪਾਸ ਆਊਟ ਹੋਏ । ਉੱਥੇ ਹੀ ਉੱਤਰਾਖੰਡ ਤੋਂ ਇਸ ਵਾਰ 31 ਉਮੀਦਵਾਰ ਫ਼ੌਜ ਵਿੱਚ ਅਫ਼ਸਰ ਬਣੇ ਹਨ । ਉੱਤਰਾਖੰਡ-ਬਿਹਾਰ ਤੋਂ ਸਾਂਝੇ ਰੂਪ ਨਾਲ ਤੀਜੇ ਨੰਬਰ ‘ਤੇ ਹਨ, ਜਦਕਿ ਦੂਜੇ ਨੰਬਰ ‘ਤੇ 39 ਉਮੀਦਵਾਰ ਹਰਿਆਣਾ ਤੋਂ ਹਨ ।