ima want sedition case against baba ramdev: ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਮੰਗ ਕੀਤੀ ਗਈ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ।ਦੋਸ਼ ਲਗਾਏ ਗਏ ਹਨ ਕਿ ਰਾਮਦੇਵ ਵਲੋਂ ਕੋਰੋਨਾ ਟੀਕਾ ਨੂੰ ਲੈ ਕੇ ਭ੍ਰਮ ਅਤੇ ਗਲਤ ਬਿਆਨ ਦਿੱਤੇ ਗਏ ਹਨ।ਉਨਾਂ੍ਹ ਨੇ ਐਲੋਪੈਥੀ ਅਤੇ ਡਾਕਟਰਾਂ ਨੂੰ ਲੈ ਕੇ ਵੀ ਵਿਵਾਦਿਤ ਬਿਆਨ ਦਿੱਤੇ ਹਨ।ਅਜਿਹੇ ‘ਚ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਆਈਐੱਮਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ।ਆਈਐੱਮਏ ਅਤੇ ਬਾਬਾ ਰਾਮਦੇਵ ਦੇ ਦੌਰਾਨ ਇਹ ਤਲਖੀ ਲਗਾਤਾਰ ਵੱਧਦੀ ਜਾ ਰਹੀ ਹੈ।ਜੋ ਵਿਵਾਦ ਇੱਕ ਵਟ੍ਹਸ ਐਪ ਦੇ ਪੜਨ ਤੋਂ ਸ਼ੁਰੂ ਹੋਇਆ ਸੀ।ਉਹ ਹੁਣ ਦੇਸ਼ਧ੍ਰੋਹ ਤੱਕ ਆ ਪਹੁੰਚਿਆ ਹੈ।ਸਾਰੇ ਡਾਕਟਰ ਇਸ ਸਮੇਂ ਬਾਬਾ ਰਾਮਦੇਵ ਤੋਂ ਨਾ ਸਿਰਫ ਨਾਰਾਜ਼ ਹਨ, ਸਗੋਂ ਉਨਾਂ੍ਹ ਦੇ ਬਿਆਨ ਨੂੰ ਮਨੋਬਲ ਡਿਗਾਉਣ ਵਾਲਾ ਦੱਸ ਰਹੇ ਹਨ।
ਕੁਝ ਦਿਨ ਪਹਿਲਾਂ ਤੱਕ ਐਲੋਪੈਥੀ ਦਾ ਮਜ਼ਾਕ ਬਣਾਉਣ ਵਾਲੇ ਯੋਗ ਗੁਰੂ ਰਾਮਦੇਵ ਵਲੋਂ ਅਭਿਆਸ ਸ਼ੈਸ਼ਨ ਦੌਰਾਨ ਕੋਰੋਨਾ ਵੈਕਸੀਨ ਨੂੰ ਲੈ ਵੀ ਵਿਵਾਦਿਤ ਬਿਆਨ ਦੇ ਦਿੱਤਾ ਗਿਆ।ਵਾਇਰਲ ਵੀਡੀਓ ‘ਚ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ-ਤੀਜਾ ਬੋਲਿਆ ਮੈਂ ਡਾਕਟਰ ਬਣਨਾ ਹੈ…ਟਰ…ਟਰ….ਟਰ……ਟਰ ਬਣਨਾ ਹੈ।ਡਾਕਟਰ…. ਇੱਕ ਹਜ਼ਾਰ ਡਾਕਟਰ ਤਾਂ ਅਜੇ ਕੋਰੋਨਾ ਦੀ ਡਬਲ ਵੈਕਸੀਨ ਲਗਾਉਣ ਤੋਂ ਬਾਅਦ ਮਰ ਗਏ, ਕਿੰਨੇ… ਹਜ਼ਾਰ ਡਾਕਟਰ … ਭਵਿੱਖ ਹਨ, ਆਪਣੇ ਆਪ ਨੂੰ ਨਹੀਂ ਬਚਾ ਸਕੇ ਉਹ ਕਿਹੋ ਜਿਹੇ ਡਾਕਟਰੀ।
ਇਹ ਵੀ ਪੜੋ:ਕੋਰੋਨਾ ਨਾਲ ਜਾਨ ਗੁਵਾਉਣ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਸਟਾਲਿਨ ਸਰਕਾਰ ਦੇਵੇਗੀ 10 ਲੱਖ ਰੁਪਏ ਦਾ ਮੁਆਵਜ਼ਾ…
ਇਸ ਤੋਂ ਪਹਿਲਾਂ ਆਈਐੱਮਏ ਉੱਤਰਾਖੰਡ ਵਲੋਂ ਵੀ ਬਾਬਾ ਰਾਮਦੇਵ ਦੇ ਵਿਰੁੱਧ ਤਲਖ ਅੰਦਾਜ਼ ਦਿਖਾਇਆ ਗਿਆ ਸੀ।ਬਿਆਨ ‘ਚ ਕਿਹਾ ਗਿਆ ਸੀ ਕਿ ਆਪਣੀ ਦਵਾਈ ਵੇਚਣ ਲਈ ਰਾਮਦੇਵ ਟੀਵੀ ‘ਚ ਟੀਕਾਕਰਨ ਨਾਲ ਸਾਈਡ ਇਫੈਕਟ ਹੋਣ ਦੇ ਵਿਗਿਆਪਨ ਵੀ ਜਾਰੀ ਕਰ ਰਹੇ ਹਨ, ਉਹ ਪੈਥੀ ਅਤੇ ਉਸ ਨਾਲ ਜੁੜੇ ਡਾਕਟਰਾਂ ਦੇ ਵਿਰੁੱਧ ਅਰਗਰਲ ਬਿਆਨਬਾਜ਼ੀ ਕਰ ਰਹੇ ਹਨ।ਹੁਣ ਇਸ ਕੜੀ ‘ਚ ਉਨ੍ਹਾਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਕਰਨ ਦੀ ਵੀ ਮੰਗ ਹੋ ਗਈ ਹੈ, ਅਜਿਹੇ ‘ਚ ਬਾਬਾ ਰਾਮਦੇਵ ਦੀ ਮੁਸੀਬਤ ਵੱਧ ਰਹੀ ਹੈ।
ਇਹ ਵੀ ਪੜੋ:ਲਓ ਜੀ! ਹੁਣ ਤੁਹਾਡੇ ਖਾਤੇ ਤੋਂ ਕੱਟੇ ਜਾਣਗੇ 12-12 ਰੁਪਏ, ਬਦਲੇ ‘ਚ ਮਿਲਣਗੇ 2 ਲੱਖ ਰੁਪਏ