IMD Issues alert: ਉੱਤਰੀ ਭਾਰਤ ਵਿੱਚ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਹਵਾਵਾਂ ਦੇ ਚੱਲਦਿਆਂ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਹੋਰ ਘੱਟ ਸਕਦਾ ਹੈ। ਪਹਾੜਾਂ ਵਿੱਚ ਬਰਫਬਾਰੀ ਥੋੜੀ ਜਿਹੀ ਘੱਟ ਗਈ ਹੈ, ਪਰ ਮੈਦਾਨੀ ਇਲਾਕਿਆਂ ਵਿੱਚ ਸ਼ੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਉੱਤਰ-ਪੂਰਬ ਮਾਨਸੂਨ ਦੇ ਚੱਲਦਿਆਂ ਕਈ ਰਾਜਾਂ ਵਿੱਚ ਅਗਲੇ 3-4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਦਰਅਸਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਠੰਡ ਨਾਲ ਜਨਜੀਵਨ ਬੇਹਾਲ ਹੈ। ਮੌਸਮ ਵਿਭਾਗ ਅਨੁਸਾਰ 16 ਤੋਂ 20 ਜਨਵਰੀ ਤੱਕ ਠੰਡ ਦਾ ਸਿਤਮ ਇੱਥੇ ਜਾਰੀ ਰਹੇਗਾ । ਮੌਸਮ ਵਿਭਾਗ ਅਨੁਸਾਰ 16 ਤੋਂ 20 ਜਨਵਰੀ ਤੱਕ ਬਿਹਾਰ ਦੇ ਕਈ ਇਲਾਕਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਬਣੀ ਰਹੇਗੀ । ਪੂਰਵ ਅਨੁਮਾਨ ਦੇ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
IMD ਅਨੁਸਾਰ ਪੱਛਮੀ ਹਿਮਾਲਿਆਈ ਖੇਤਰਾਂ ਤੋਂ ਮੈਦਾਨੀ ਇਲਾਕਿਆਂ ਤੱਕ ਚੱਲ ਰਹੀਆਂ ਠੰਡੀਆਂ ਉੱਤਰ-ਪੱਛਮੀ ਹਵਾਵਾਂ ਕਾਰਨ ਉੱਤਰ ਭਾਰਤ ਵਿੱਚ ਤਾਪਮਾਨ ਹੋਰ ਡਿੱਗ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਅਸਾਮ ਅਤੇ ਤ੍ਰਿਪੁਰਾ ਵਿੱਚ ਲੋਕ ਸੰਘਣੀ ਧੁੰਦ ਤੋਂ ਪ੍ਰੇਸ਼ਾਨ ਹਨ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਅਗਲੇ 3-4 ਦਿਨਾਂ ਤੱਕ ਧੁੰਦ ਵੱਧ ਸਕਦੀ ਹੈ । ਅਗਲੇ 2 ਦਿਨਾਂ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ, ਕੇਰਲਾ ਅਤੇ ਮਾਹੇ ਅਤੇ ਲਕਸ਼ਦੀਪ ਦੇ ਖੇਤਰ ਵਿੱਚ ਤੂਫਾਨ ਨਾਲ ਬਹੁਤ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ: ਰਾਜਭਵਨ ਘੇਰਨ ਗਾਇਕਾਂ ਤੋਂ ਲੈਕੇ ਕਾਂਗਰਸੀ ਮੰਤਰੀ,ਵਰਕਰ ਸਭ ਪਹੁੰਚੇ ! ਫੇਰ ਦੇਖੋ ਕਿੱਥੇ ਮੁੱਕੀ ਗੱਲ