IMD warns heavy rains: ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਨੇ ਸ਼ਨੀਵਾਰ ਨੂੰ ਉੱਤਰ-ਪੱਛਮੀ ਭਾਰਤ ਦੇ ਹਿੱਸਿਆਂ ਲਈ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਆਈਐਮਡੀ ਅਨੁਸਾਰ ਐਤਵਾਰ ਤੇ ਸੋਮਵਾਰ ਨੂੰ ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਆਰੇਂਜ ਅਲਰਟ ਦੇ ਤਹਿਤ ਆਫ਼ਤ ਰਾਹਤ ਅਥਾਰਟੀ ਨੂੰ ਬਾਰਿਸ਼ ਕਾਰਨ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਅਲਰਟ ‘ਤੇ ਰੱਖਿਆ ਗਿਆ ਹੈ।
IMD ਅਨੁਸਾਰ ਇਸਦੇ ਨਾਲ ਹੀ ਦੱਖਣ-ਪੱਛਮੀ ਮਾਨਸੂਨ 10 ਅਗਸਤ ਨੂੰ ਮਹਾਂਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿੱਚ ਸਰਗਰਮ ਰਹੇਗਾ ਅਤੇ ਅਗਲੇ ਸੱਤ ਦਿਨਾਂ ਤੱਕ ਉੱਥੇ ਹੀ ਬਣਿਆ ਰਹੇਗਾ। ਇਸ ਬਾਰੇ IMD ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਇਸ ਸਬੰਧੀ ਭਾਰਤੀ ਮੌਸਮ ਵਿਭਾਗ ਦੇ ਮੁੰਬਈ ਸੈਂਟਰ ਦੇ ਡਿਪਟੀ ਡਾਇਰੈਕਟਰ ਕੇ ਐਸ ਹੋਸਾਲੀਕਰ ਨੇ ਕਿਹਾ, ‘ਆਈਐਮਡੀ ਦੀ ਨਿਗਰਾਨੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਦੱਖਣ-ਪੱਛਮੀ ਮੌਨਸੂਨ 10-11 ਅਗਸਤ ਨੂੰ ਮੁੰਬਈ ਸਮੇਤ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਸਰਗਰਮ ਹੋਣ ਦੀ ਸੰਭਾਵਨਾ ਹੈ। ਇਹ ਸਥਿਤੀ ਇੱਕ ਹਫ਼ਤੇ ਤੱਕ ਚੱਲਣ ਦੀ ਸੰਭਾਵਨਾ ਹੈ। ਉੱਥੇ ਹੀ ਸਾਂਤਾਕਰੂਜ਼ ਮੌਸਮ ਵਿਗਿਆਨ ਕੇਂਦਰ ਵੱਲੋਂ ਵੀਰਵਾਰ ਸਵੇਰੇ ਸਾਢੇ ਪੰਜ ਵਜੇ ਤੱਕ ਦੱਖਣੀ ਮੁੰਬਈ ਦੇ ਕੋਲਾਬਾ ਆਬਜ਼ਰਵੇਟਰੀ ਵਿੱਚ ਪਿਛਲੇ 24 ਘੰਟਿਆਂ ਵਿੱਚ 330 ਮਿਲੀਮੀਟਰ ਅਤੇ 146 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ ।
ਉੱਥੇ ਹੀ ਦੂਜੇ ਪਾਸੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਦੇ ਅਨੁਸਾਰ, “ਘੱਟ ਮੌਨਸੂਨ ਪ੍ਰੈਸ਼ਰ ਲਾਈਨ ਦੇ ਉੱਤਰ ਵੱਲ ਜਾਣ ਦੀ ਸੰਭਾਵਨਾ ਹੈ । ਇਹ 9 ਤੋਂ 12 ਅਗਸਤ ਦੀ ਸ਼ਾਮ ਨੂੰ ਦਿੱਲੀ ਐਨਸੀਆਰ ਦੇ ਨੇੜਿਓਂ ਲੰਘੇਗੀ। ਇਸ ਮਿਆਦ ਦੌਰਾਨ ਅਰਬ ਸਾਗਰ ਤੋਂ ਦੱਖਣ ਵੱਲ ਤੇਜ਼ ਹਵਾਵਾਂ ਅਤੇ ਬੰਗਾਲ ਦੀ ਖਾੜੀ ਤੋਂ ਤੇਜ਼ ਹਵਾਵਾਂ ਹਰਿਆਣਾ, ਦਿੱਲੀ ਐਨਸੀਆਰ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਪਹੁੰਚਣਗੀਆਂ।