Impact of farmers protest: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ 50 ਦਿਨ ਪੂਰੇ ਹੋ ਗਏ ਹਨ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕਿਸਾਨ ਅੰਦੋਲਨ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਪੱਛਮੀ ਰੇਲਵੇ ਦੀਆਂ ਕੁਝ ਹੋਰ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ । ਜਿਸ ਕਾਰਨ ਰੇਲਵੇ ਵੱਲੋਂ ਕੁਝ ਟ੍ਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। 14 ਜਨਵਰੀ ਨੂੰ ਰਵਾਨਾ ਹੋਣ ਵਾਲੀ ਅੰਮ੍ਰਿਤਸਰ-ਮੁੰਬਈ ਸੈਂਟਰਲ ਸਪੈਸ਼ਲ ਟ੍ਰੇਨ ਨੂੰ ਅੰਮ੍ਰਿਤਸਰ-ਜੰਡਿਆਲਾ-ਬਿਆਸ ਦੀ ਬਜਾਏ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚਲਾਇਆ ਜਾਵੇਗਾ ।
ਦੱਸ ਦੇਈਏ ਕਿ 14 ਜਨਵਰੀ ਨੂੰ ਰਵਾਨਾ ਹੋਣ ਵਾਲੀ ਬਾਂਦਰਾ ਟਰਮੀਨਸ-ਅੰਮ੍ਰਿਤਸਰ ਸਪੈਸ਼ਲ ਟ੍ਰੇਨ ਨੂੰ ਬਿਆਸ-ਜੰਡਿਆਲਾ-ਅੰਮ੍ਰਿਤਸਰ ਦੀ ਬਜਾਏ ਪਰਿਵਰਤਿਤ ਰਸਤੇ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚਲਾਇਆ ਜਾਵੇਗਾ। ਅੰਮ੍ਰਿਤਸਰ-ਬਾਂਦਰਾ ਟਰਮੀਨਸ ਸਪੈਸ਼ਲ ਟ੍ਰੇਨ ਨੂੰ ਅੰਮ੍ਰਿਤਸਰ-ਜੰਡੀਆਲਾ ਦੀ ਥਾਂ ਅੰਮ੍ਰਿਤਸਰ-ਤਰਨਤਾਰਨ-ਬਿਆਸ ਰਸਤੇ ਮੋੜਿਆ ਜਾਵੇਗਾ।
ਇਹ ਵੀ ਦੇਖੋ: ਸਿਰਮੌਰ ਕਿਸਾਨੀ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਦੀਆਂ ਖਰੀਆਂ-ਖਰੀਆਂ