In ninth round of talks: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ਤੋਂ ਗਤਿਰੋਧ ਜਾਰੀ ਹੈ। ਇਸ ਤਣਾਅ ਨੂੰ ਦੂਰ ਕਰਨ ਲਈ ਭਾਰਤ ਅਤੇ ਚੀਨ ਨੇ ਐਤਵਾਰ ਨੂੰ ਮੋਲਡੋ ਵਿੱਚ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਨੌਵਾਂ ਦੌਰ ਦੇਰ ਰਾਤ ਢਾਈ ਵਜੇ ਤੱਕ ਚੱਲੀ । 15 ਘੰਟਿਆਂ ਤੱਕ ਚੱਲੀ ਇਹ ਗੱਲਬਾਤ ਸਰਹੱਦ ‘ਤੇ ਤਣਾਅ ਘੱਟ ਕਰਨ ਲਈ ਰੱਖੀ ਗਈ ਸੀ । ਇਸ ਗੱਲਬਾਤ ਤੋਂ ਪਹਿਲਾਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਚੀਨ ਨੂੰ ਦੋ ਟੁੱਕ ਕਿਹਾ ਸੀ ਕਿ ਭਾਰਤ ਨੂੰ ਵੀ ਹਮਲਾਵਰ ਹੋਣਾ ਆਉਂਦਾ ਹੈ ।
ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ 6 ਨਵੰਬਰ ਨੂੰ 8ਵੇਂ ਦੌਰ ਦੀ ਗੱਲਬਾਤ ਹੋਈ ਸੀ । ਇਸ ਵਿੱਚ ਦੋਵਾਂ ਧਿਰਾਂ ਨੇ ਟਕਰਾਅ ਵਾਲੀਆਂ ਵਿਸ਼ੇਸ਼ ਥਾਵਾਂ ਤੋਂ ਫੌਜ ਨੂੰ ਪਿੱਛੇ ਹਟਾਉਣ ‘ਤੇ ਵਿਆਪਕ ਵਿਚਾਰ ਵਟਾਂਦਰੇ ਕੀਤੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ । ਪੂਰਬੀ ਲੱਦਾਖ ਵਿੱਚ ਦੋਵਾਂ ਪਾਸਿਆਂ ਤੋਂ ਫੌਜ ਅਤੇ ਹਥਿਆਰਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਭਾਰਤ ਨੇ ਚੀਨ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਸਰਹੱਦ ‘ਤੇ ਆਰਟੀਲਰੀ ਗਨ, ਟੈਂਕ, ਹਥਿਆਰਬੰਦ ਵਾਹਨ ਤਾਇਨਾਤ ਕੀਤੇ ਹਨ।
ਸੂਤਰਾਂ ਅਨੁਸਾਰ ਨੌਵੇਂ ਦੌਰ ਦੀ ਗੱਲਬਾਤ ਦੌਰਾਨ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਪੈਨਗੋਂਗ ਝੀਲ ਦੇ ਉੱਤਰੀ ਖੇਤਰਾਂ ਦੇ ਫਿੰਗਰ ਇਲਾਕੇ ਨੂੰ ਫਿਲਹਾਲ ਨੋ ਮੈਨ ਲੈਂਡ ਬਣਾਇਆ ਜਾਵੇ। ਇਸ ਸਮੇਂ ਲੱਦਾਖ ਦੀਆਂ ਘਾਟੀਆਂ ਵਿੱਚ ਤਾਪਮਾਨ ਜ਼ੀਰੋ ਤੋਂ 30 ਡਿਗਰੀ ਨੀਚੇ ਚਲਾ ਗਿਆ ਹੈ। ਹਾਲਾਂਕਿ, ਦੋਵਾਂ ਪਾਸਿਆਂ ਦੀਆਂ ਫੌਜਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਬੇਸ਼ੱਕ ਸਰਦੀਆਂ ਦੇ ਕਾਰਨ ਸਰਹੱਦ ‘ਤੇ ਸ਼ਾਂਤੀ ਬਣੀ ਹੋਈ ਹੈ, ਪਰ ਗਤਿਰੋਧ ਅਜੇ ਵੀ ਕਾਇਮ ਹੈ।
ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਸ਼ਨੀਵਾਰ ਨੂੰ ਚੀਨ ਦਾ ਨਾਮ ਲਏ ਬਿਨ੍ਹਾਂ ਕਿਹਾ ਸੀ ਕਿ ਜੇ ਉਹ ਹਮਲਾਵਰ ਹੋ ਸਕਦੇ ਹਨ ਤਾਂ ਅਸੀਂ ਵੀ ਹਮਲਾਵਰ ਹੋ ਸਕਦੇ ਹਾਂ । ਉਨ੍ਹਾਂ ਨੇ ਇਹ ਬਿਆਨ LAC ‘ਤੇ ਚੀਨ ਦੇ ਹਮਲਾਵਰ ਹੋਣ ਦੀ ਸੰਭਾਵਨਾ ‘ਤੇ ਦਿੱਤਾ ਸੀ ।
ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..