including rakesh tikait yogendra yadav delhi police fir: ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਕਿਸਾਨ ਆਗੂਆਂ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ।ਇਸ ‘ਚ 37 ਕਿਸਾਨ ਨੇਤਾਂਵਾਂ ਦੇ ਨਾਮ ਸ਼ਾਮਲ ਹਨ।ਧਰਨੇ ‘ਚ ਸ਼ਾਮਲ ਕਰੀਬ ਸਾਰੇ ਨੇਤਾਵਾਂ ਦੇ ਨਾਮ ਇਸ ‘ਚ ਸ਼ਾਮਲ ਹਨ। ਸਮਯਪੁਰੀ ਬਾਦਲੀ ਦੀ ਐੱਫਆਈਆਰ ਨੰਬਰ 39 ‘ਚ ਨਰਮਦਾ ਬਚਾਓ ਅੰਦੋਲਨ ਦੀ ਮੇਧਾ ਪਾਟਕਰ ਅਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦਾ ਨਾਮ ਹੈ।ਜਮੁਰੀ ਕਿਸਾਨ ਸਭਾ ਪੰਜਾਬ ਦੇ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਸਭਾ ਡਾਕੋਡਾ ਦੇ ਬੂਟਾ ਸਿੰਘ, ਕੰਵਲਪ੍ਰੀਤ ਸਿੰਘ ਪੰਨੂੰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਫੂਲ, ਜੋਗਿੰਦਰ ਸਿੰਘ ਹਰਮੀਤ ਸਿੰਘ ਕਾਦਿਆਨ, ਬਲਵੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਸਾਹਨੀ, ਡਾ ਦਰਸ਼ਨਪਾਲ, ਭੋਗ ਸਿੰਘ ਮਨਸਾ, ਬਲਵਿੰਦਰ ਸਿੰਘ ਅੋਲਕ, ਸਤਨਾਮ ਸਿੰਘ ਭੇਰੂ, ਬੂਟਾ ਸਿੰਘ ਸ਼ਾਦੀਪੁਰਾ, ਬਲਦੇਵ ਸਿੰਘ ਸਿਰਸਾ, ਜਗਬੀਰ ਸਿੰਘ ਟਾਡਾ, ਮੁਕੇਸ਼ ਚੰਦਰ, ਸੁਖਪਾਲ ਸਿੰਘ ਡਾਫਰ, ਹਰਪਾਲ ਸਾਂਗਾ, ਕ੍ਰਿਪਾਲ ਸਿੰਘ ਨਾਟੂਵਾਲਾ, ਰਾਕੇਸ਼ ਟਿਕੈਤ, ਕਵਿਤਾ, ਰਿਸ਼ੀ ਪਾਲ ਅੰਬਾਵਤਾ, ਵੀਐੱਮ ਸਿੰਘ ਅਤੇ ਪ੍ਰੈੱਮ ਸਿੰਘ ਗਹਿਲੋਤ ਦਾ ਨਾਮ ਸ਼ਾਮਲ ਹੈ।
ਬਲਵਿੰਦਰ ਸਿੰਘ ਔਲਖ ਮਾਝਾ ਕਿਸਾਨ ਕਮੇਟੀ, ਸੁਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਗੁਰਬਖਸ਼ ਸਿੰਘ ਪੰਨੂੰ ਕਿਸਾਨ ਸੰਘਰਸ਼ ਕਮੇਟੀ ।ਦਿੱਲੀ ਪੁਲਸ ਦੀ ਇਸ ਐੱਫਆਈਆਰ ‘ਚ ਅਪਰਾਧਿਕ ਸਾਜਿਸ਼, ਡਕੈਤੀ ਦੌਰਾਨ ਹਥਿਆਰ ਦਾ ਪ੍ਰਯੋਗ ਅਤੇ ਹੱਤਿਆ ਦਾ ਯਤਨ ਵਰਗੀਆਂ ਗੰਭੀਰ ਧਾਰਵਾਂ ਸਮੇਤ ਕੁਲ 13 ਧਾਰਵਾਂ ਲਗਾਈਆਂ ਗਈਆਂ ਹਨ।ਦੱਸਣਯੋਗ ਹੈ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਮੰਗਲਵਾਰ ਨੂੰ ਹੋਈ ਝੜਪ ‘ਚ ਦਿੱਲੀ ਪੁਲਸ ਦੇ 300 ਪੁਲਸਕਰਮਚਾਰੀਆਂ ਜਖਮੀ ਹੋਏ ਸਨ।ਐੱਫਆਈਆਰ ‘ਚ ਦਾਅਵਾ ਕੀਤਾ ਗਿਆ ਹੈ ਕਿ ਇਲਾਕੇ ‘ਚ 600 ਟ੍ਰੈਕਟਰ ਦੇ ਜ਼ਰੀਏ 1000 ਤੋਂ ਵੱਧ ਕਿਸਾਨਾਂ ਦੇ ਦਾਖਲ ਹੋਣ ਤੋਂ ਬਾਅਦ ਕਈ ਮੁਲਾਜ਼ਮ ਜਖਮੀ ਹੋਏ ਅਤੇ ਲੋਹੇ ਦੇ ਬੈਰੀਕੇਡ ਤੋੜੇ ਗਏ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !