income tax survey: ਰਾਜਸਥਾਨ ਦੇ ਤਿੰਨ ਵੱਡੇ ਕਾਰੋਬਾਰੀ ਸਮੂਹਾਂ ‘ਤੇ ਇਨਕਮ ਟੈਕਸ ਦਾ ਸਰਵੇ ਸ਼ੁਰੂ ਹੋ ਗਿਆ ਹੈ।ਇੱਕੋ ਸਮੇਂ 28 ਟਿਕਾਣਿਆਂ ‘ਤੇ ਸਰਵੇ ਚੱਲ ਰਿਹਾ ਹੈ।ਇਸ ਦੌਰਾਨ 200 ਤੋਂ ਵੱਧ ਇਨਕਮ ਟੈਕਸ ਦੇ ਅਧਿਕਾਰੀਆਂ ਦੀ ਟੀਮ ਮੌਜੂਦ ਹੈ।ਨਾਲ ਹੀ 100 ਪੁਲਸ ਜਵਾਨ ਵੀ ਕਾਰਵਾਈ ਦੇ ਦੌਰਾਨ ਮੌਜੂਦ ਹੈ।ਕੋਰੋਨਾ ‘ਚ ਇਨਕਮ ਵਿਭਾਗ ਦੀ ਸਭ ਵੱਡੀ ਕਾਰਵਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੇ ਅਧਿਕਾਰੀ ਸੁਮੇਰ ਸੈਨੀ, ਗੋਕੁਲ ਕ੍ਰਿਪਾ ਗਰੁੱਪ, ਨਵਰਤਨ ਅਗਰਵਾਲ, ਸਿਲਵਰ ਆਰਟ ਅਤੇ ਚੋਰਡਿਆ ਸਿਟੀ ‘ਚ ਸਰਵੇ ਕਰ ਰਹੇ ਹਨ।ਇਨਕਮ ਵਿਭਾਗ ਨੂੰ ਮਿਲੇ ਝਨਪੁਟ ‘ਚ ਭਾਰੀ ਸੰਖਿਆ ‘ਚ ਕੈਸ਼ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ।ਵਿਭਾਗ ਕਾਰੋਬਾਰੀਆਂ ਦੀ ਰਿਹਾਇਸ਼, ਦਫਤਰਾਂ ਸਮੇਤ 28 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।
26 ਨੂੰ ਲੈਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਮੀਟਿੰਗ ਸ਼ੁਰੂ, ਪ੍ਰੇਡ ਦੀ ਪੁਲਿਸ ਨੂੰ ਦੇਣੀ ਪਊ ਸਾਰੀ ਜਾਣਕਾਰੀ !