increased security for republic day: 26 ਜਨਵਰੀ ਨੂੰ ਧਿਆਨ ‘ਚ ਰੱਖਦੇ ਹੋਏ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨੂੰ ਕੀਤਾ ਜਾ ਰਿਹਾ ਹੈ।ਦਿੱਲੀ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।ਪੂਰੇ ਸੂਬੇ ਨੂੰ ਕਿਲੇ ‘ਚ ਤਬਦੀਲ ਕਰ ਦਿੱਤਾ ਗਿਆ ਹੈ।ਥਾਂ-ਥਾਂ ਭਾਰਤ ‘ਚ ਫਰਾਰ ਅੱਤਵਾਦੀਆਂ ਦੇ ਪੋਸਟਰ ਲਗਾਏ ਗਏ ਹਨ।ਦੱਸਣਯੋਗ ਹੈ ਕਿ 26 ਜਨਵਰੀ ਨੂੰ ਲੈ ਕੇ ਹਮੇਸ਼ਾਂ ਹੀ ਅੱਤਵਾਦੀ ਹਮਲੇ ਦਾ ਅਲਰਟ ਰਹਿੰਦਾ ਹੈ ਪਰ, ਇਸ ਵਾਰ ਕਿਸਾਨਾਂ ਨੇ ਵੀ ਟ੍ਰੈਕਟਰ ਮਾਰਚ ਦਾ ਐਲਾਨ ਕੀਤਾ ਹੈ।ਜਿਸ ਨੂੰ ਦੇਖਦੇ ਹੋਏ ਦਿੱਲੀ ਦੇ ਬਾਰਡਰ ‘ਤੇ ਸੁਰੱਖਿਆ ਚੌਕਸ ਹੋਵੇਗੀ।ਦਿੱਲੀ ਪੁਲਸ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਥਾਂ-ਥਾਂ ਲਗਾ ਦਿੱਤੇ ਹਨ।ਇਸ ‘ਚ ਖਾਲਿਸਤਾਨੀ ਜ਼ਿੰਦਾਬਾਦ ਫੋਰਸ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ।
ਦੱਸਣਯੋਗ ਹੈ ਕਿ ਕੋਵਿਡ ਮਹਾਂਮਾਰੀ ਨੂੰ ਦੇਖਦੇ ਹੋਏ ਇਸ ਵਾਰ 26 ਜਨਵਰੀ ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲਿਆਂ ਦੀ ਤਦਾਦ ਵੀ ਮਿਨਿਸਟ੍ਰੀ ਆਫ ਡਿਫੇਂਸ ਨੇ ਘੱਟ ਕਰ ਦਿੱਤੀ ਹੈ।ਸਿਰਫ 25 ਹਜ਼ਾਰ ਲੋਕਾਂ ਦੀ ਐਂਟਰੀ ਹੈ।ਇੰਨਾ ਹੀ ਨਹੀਂ ਜੋ ਐਂਟਰੀ ਹੋਵੇਗੀ ਉਹ ਪਾਸ ਜਾਂ ਟਿਕਟ ਤੋਂ ਹੀ ਹੋਵੇਗੀ ਬਾਕੀ ਕਿਸੇ ਨੂੰ ਆਗਿਆ ਨਹੀਂ ਹੋਵੇਗੀ।ਪ੍ਰੋਗਰਾਮ ਲਈ ਜਾਰੀ ਕੀਤੀ ਗਈ ਕੋਵਿਡ-ਗਾਈਡਲਾਈਨ ਮੁਤਾਬਕ 15 ਸਾਲ ਤੋਂ ਛੋਟੇ ਬੱਚਿਆਂ ਅਤੇ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੈ।ਨਾਲ ਹੀ 26 ਜਨਵਰੀ ਦੇ ਦਿਨ ਜੋ ਲੋਕ ਵੀ ਨਵੀਂ ਦਿੱਲੀ ਇਲਾਕਿਆਂ ‘ਚ ਆਉਣ ਉਹ ਆਪਣੇ ਨਾਲ ਆਈਡੀ ਫਰੂਫ ਰੱਖਣ।ਕਿਤੇ ਵੀ ਚੈਕਿੰਗ ਹੋ ਸਕਦੀ ਹੈ ਅਤੇ ਆਈਡੀ ਪਰੂਫ ਦਿਖਾਉਣਾ ਪੈ ਸਕਦਾ ਹੈ।
ਕਿਸਾਨ ਆਈ. ਟੀ. ਸੈੱਲ ਹੈਂਡਲ ਕਰਨ ਵਾਲੇ ਨੌਜਵਾਨ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ