independence day: ਕੋਰੋਨਾ ਦੇ ਕੇਸ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕੋਰੋਨਾ ਟੈਸਟਿੰਗ ਵਿੱਚ ਵੀ ਤੇਜ਼ੀ ਆਈ ਹੈ। ਅਜਿਹੀ ਸਥਿਤੀ ਵਿੱਚ 15 ਅਗਸਤ ਦੀਆ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸੁਤੰਤਰਤਾ ਦਿਵਸ ਲਈ ਬਹੁਤ ਸਾਰੇ ਵੱਡੇ ਫੈਸਲੇ ਅਤੇ ਸਾਵਧਾਨੀਆਂ ਦਿੱਤੀਆਂ ਗਈਆਂ ਹਨ। ਸੁਤੰਤਰਤਾ ਦਿਵਸ ਪ੍ਰੋਗਰਾਮ ਦੇ ਮੱਦੇਨਜ਼ਰ, ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਫੌਜ, ਇੰਡੀਅਨ ਏਅਰਫੋਰਸ, ਇੰਡੀਅਨ ਨੇਵੀ ਅਤੇ ਦਿੱਲੀ ਪੁਲਿਸ ਦੇ ਸਾਰੇ ਅਧਿਕਾਰੀ 15 ਅਗਸਤ ਤੱਕ ਕੁਆਰੰਟੀਨ ਕਰ ਦਿੱਤੇ ਜਾਣਗੇ। ਇਸ ਵਿੱਚ ਅਧਿਕਾਰੀ, ਡਰਾਈਵਰ, ਕੁੱਕ, ਬੱਸ ਡਰਾਈਵਰ, ਟ੍ਰੇਨਰ ਅਤੇ ਉਨ੍ਹਾਂ ਨਾਲ ਜੁੜੇ ਸਾਰੇ ਸਟਾਫ ਨੂੰ 15 ਅਗਸਤ ਤੱਕ ਕੁਆਰੰਟੀਨ ਰੱਖਿਆ ਗਿਆ ਹੈ। ਕੁਆਰੰਟੀਨ ਦੌਰਾਨ, ਸਾਰੇ ਅਧਿਕਾਰੀ ਅਤੇ ਉਨ੍ਹਾਂ ਦਾ ਸਮੂਹ ਸਟਾਫ ਅਤੇ ਪ੍ਰੋਗਰਾਮ ‘ਚ ਸ਼ਾਮਿਲ ਸਾਰਾ ਸਟਾਫ ਸਿਰਫ 15 ਅਗਸਤ ਨੂੰ ਸਬੰਧਿਤ ਅਭਿਆਸਾਂ ਅਤੇ ਤਿਆਰੀਆਂ ‘ਚ ਹਿੱਸਾ ਲੈ ਸਕਣਗੇ ਅਤੇ ਫਿਰ ਸਿੱਧਾ ਘਰ ਜਾ ਸਕਣਗੇ।
ਦਿੱਲੀ ਪੁਲਿਸ ਦੇ ਉਹ ਸਾਰੇ ਕਰਮਚਾਰੀ ਜੋ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ ਜਾਂ ਸੁਰੱਖਿਆ ‘ਚ ਸ਼ਾਮਿਲ ਹੋਣਗੇ, ਉਨ੍ਹਾਂ ਨੂੰ ਵੀ ਇਹ ਹੁਕਮ ਜ਼ੁਬਾਨੀ ਦਿੱਤਾ ਗਿਆ ਹੈ। ਰੈਡ ਕਾਰਪੇਟ ‘ਤੇ ਗਾਰਡ ਆਫ਼ ਆਨਰ ਦੌਰਾਨ, ਪ੍ਰਧਾਨ ਮੰਤਰੀ ਖ਼ੁਦ ਕਮਾਂਡਰ ਤੇ ਜਵਾਨਾਂ ਵਿੱਚੋਂ ਲੰਘਦੇ ਹਨ, ਜਿਸ ਨੂੰ ਧਿਆਨ ‘ਚ ਰੱਖਦਿਆਂ ਫੈਸਲਾ ਕੀਤਾ ਗਿਆ ਹੈ। ਤਾਂ ਜੋ ਦੇਸ਼ ਦੇ ਪ੍ਰਧਾਨਮੰਤਰੀ ਸਮੇਤ ਵੀਵੀਆਈਪੀ ਅਤੇ ਵੀਆਈਪੀ ਅਫਸਰਾਂ ਸ਼ਾਮਿਲ ਹੋਣ ਵਾਲੇ ਹਰੇਕ ਨੂੰ ਵਿਅਕਤੀ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਸਾਰੀਆਂ ਯੂਨਿਟਾਂ ਨੂੰ ਏਜੰਸੀਆਂ ਨੂੰ ਸਖਤ ਆਦੇਸ਼ ਵੀ ਦਿੱਤੇ ਗਏ ਹਨ ਕਿ ਉਹ 15 ਅਗਸਤ ਤੱਕ ਸ਼ਾਮਿਲ ਹਰ ਸਰਕਾਰੀ ਵਾਹਨ ਦੀ ਸਫਾਈ ਕਰਨ। ਭਾਰਤੀ ਫੌਜ ਦੀ ਪਹਿਲ ਅਤੇ ਯੋਜਨਾ ਤੋਂ ਬਾਅਦ, ਕੋਰੋਨਾ ਬਚਾਅ ਦੀ ਇਹ ਰੂਪ ਰੇਖਾ ਤਿਆਰ ਕੀਤੀ ਗਈ ਹੈ।