ਭਾਰਤ ਨੇ ਵੀਰਵਾਰ ਨੂੰ ਕੋਵਿਡ-19 ਟੀਕਾਕਰਨ ਵਿੱਚ ਇਤਿਹਾਸ ਰਚ ਦਿੱਤਾ ਹੈ। ਦੇਸ਼ ਨੇ ਟੀਕਾਕਰਨ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪੀਐੱਮ ਮੋਦੀ ਨੇ ਟੀਕਾਕਰਨ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰਨ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਇਸਦੇ ਲਈ ਸਾਰਾ ਕ੍ਰੈਡਿਟ ਮੈਡੀਕਲ ਸਟਾਫ਼ ਨੂੰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਅਬਾਦੀ ਦੇ 75 ਫ਼ੀਸਦੀ ਲੋਕ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ, ਜਦਕਿ 31 ਫ਼ੀਸਦੀ ਅਬਾਦੀ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੀ ਹੈ।
ਇਹ ਵੀ ਪੜ੍ਹੋ: Breaking: ਦਿੱਲੀ ਬਾਰਡਰ ਖਾਲੀ ਕਰਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਹੁਕਮ
ਇਸ ਮੌਕੇ ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ,” ਭਾਰਤ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਅਸੀਂ 130 ਕਰੋੜ ਭਾਰਤੀ ਅੱਜ ਭਾਰਤੀ ਵਿਗਿਆਨ ਤੇ ਸਮੂਹਿਕ ਭਾਵਨਾ ਦੀ ਜਿੱਤ ਦੇਖ ਰਹੇ ਹਾਂ। 100 ਕਰੋੜ ਟੀਕਾਕਰਨ ਪਾਰ ਕਰਨ ‘ਤੇ ਭਾਰਤ ਨੂੰ ਵਧਾਈ। ਸਾਡੇ ਡਾਕਟਰਾਂ, ਨਰਸਾਂ ਤੇ ਇਸ ਉਪਲਬਧੀ ਨੂੰ ਹਾਸਿਲ ਕਰਨ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਬਹੁਤ ਧੰਨਵਾਦ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਨੂੰ 10 ਕਰੋੜ ਟੀਕਾਕਰਨ ਦੇ ਅੰਕੜੇ ਨੂੰ ਛੂਹਣ ਵਿੱਚ 85 ਦਿਨ, 20 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਲਗਭਗ 45 ਦਿਨ ਤੇ 30 ਕਰੋੜ ਦੇ ਅੰਕੜਿਆਂ ਤੱਕ ਪਹੁੰਚਣ ਵਿੱਚ 29 ਦਿਨਾਂ ਦਾ ਸਮਾਂ ਲੱਗਿਆ।
ਇਹ ਵੀ ਪੜ੍ਹੋ: Breaking News : ਭਿੰਡ ‘ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼, ਦੇਖੋ ਤਸਵੀਰਾਂ
Cowin ਪਲੇਟਫਾਰਮ ਚੀਫ ਤੇ CEO, ਨੈਸ਼ਨਲ ਅਥਾਰਿਟੀ ਡਾ. ਆਰਐੱਸ ਸ਼ਰਮਾ ਨੇ ਕਿਹਾ ਕਿ cowin ਨੇ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ 100 ਕਰੋੜ ਟੀਕਾਕਰਨ ਹਾਸਿਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੁਨੀਆ ਵਿੱਚ ਕੋਈ ਦੂਜਾ ਪਲੇਟਫਾਰਮ ਨਹੀਂ ਹੈ ਜੋ ਇੰਨੀ ਤੇਜ਼ੀ ਨਾਲ ਵਧਿਆ ਹੈ।
ਵੀਡੀਓ ਲਈ ਕਲਿੱਕ ਕਰੋ -: