India air force airlift nine : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲਾਂ ਵਿੱਚ ਆਕਸੀਜਨ ਦੀ ਵੀ ਕਾਫੀ ਕਮੀ ਆ ਰਹੀ ਹੈ। ਪਰ ਹੁਣ ਭਾਰਤੀ ਹਵਾਈ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਭਾਰਤੀ ਹਵਾਈ ਫੌਜ (IAF) ਨੇ ਦੁਬਈ ਅਤੇ ਸਿੰਗਾਪੁਰ ਤੋਂ ਨੌ ਕ੍ਰਾਇਓਜੈਨਿਕ ਆਕਸੀਜਨ ਟੈਂਕਰਾਂ ਨੂੰ ਪੱਛਮੀ ਬੰਗਾਲ ਦੇ ਪਨਾਗੜ ਹਵਾਈ ਅੱਡੇ ‘ਤੇ ਪਹੁੰਚਾਇਆ ਹੈ। ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਟੈਂਕਰ ਮੰਗਲਵਾਰ ਨੂੰ ਲਿਆਂਦੇ ਗਏ ਸਨ। ਇਸ ਤੋਂ ਇਲਾਵਾ, ਏਅਰ ਫੋਰਸ ਦਾ ਸੀ -17 ਜਹਾਜ਼ ਮੰਗਲਵਾਰ ਨੂੰ ਇੰਦੌਰ ਤੋਂ ਜਾਮਨਗਰ ਲਈ ਦੋ ਕ੍ਰਾਇਓਜੈਨਿਕ ਟੈਂਕਰ, ਜੋਧਪੁਰ ਤੋਂ ਉਦੈਪੁਰ ਲਈ ਦੋ ਟੈਂਕਰ ਅਤੇ ਹਿੰਡਨ ਤੋਂ ਰਾਂਚੀ ਲਈ ਦੋ ਟੈਂਕਰ ਲਿਆਇਆ ਸੀ। ਬਿਆਨ ਦੇ ਅਨੁਸਾਰ, “ਭਾਰਤੀ ਹਵਾਈ ਫੌਜ ਦਾ ਸੀ -17 ਜਹਾਜ਼ ਦੁਬਈ ਤੋਂ ਪਨਾਗੜ ਏਅਰਪੋਰਟ ਉੱਤੇ ਛੇ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਲਿਆਇਆ ਸੀ। ਜਦਕਿ ਕੁੱਝ ਹੋਰ ਸੀ -17 ਜਹਾਜ਼ ਸਿੰਗਾਪੁਰ ਤੋਂ ਪਨਾਗੜ ਹਵਾਈ ਅੱਡੇ ਲਈ ਤਿੰਨ ਆਕਸੀਜਨ ਟੈਂਕਰ ਲੈ ਕੇ ਉਤਰੇ।”
ਦੱਸਿਆ ਗਿਆ ਕਿ ਏਅਰ ਫੋਰਸ ਨੇ ਅੱਠ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਹੈਦਰਾਬਾਦ ਤੋਂ ਭੁਵਨੇਸ਼ਵਰ, ਦੋ ਟੈਂਕਰਾਂ ਨੂੰ ਰਾਂਚੀ ਭੋਪਾਲ ਤੋਂ ਅਤੇ ਦੋ ਟੈਂਕਰਾਂ ਨੂੰ ਚੰਡੀਗੜ੍ਹ ਤੋਂ ਰਾਂਚੀ ਪਹੁੰਚਾਏ ਹਨ। ਭਾਰਤ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਈ ਰਾਜਾਂ ਦੇ ਹਸਪਤਾਲ ਮੈਡੀਕਲ ਆਕਸੀਜਨ ਅਤੇ ਬੈੱਡਾਂ ਦੀ ਘਾਟ ਨਾਲ ਜੂਝ ਰਹੇ ਹਨ ਕੋਵਿਡ -19 ਮਾਮਲਿਆਂ ਦੇ ਨਿਰੰਤਰ ਵਾਧੇ ਕਾਰਨ ਹੁਣ ਭਾਰਤੀ ਹਵਾਈ ਸੈਨਾ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀ ਡਾਕਟਰੀ ਆਕਸੀਜਨ ਦੀ ਤੁਰੰਤ ਸਪੁਰਦਗੀ ਲਈ ਵੱਖ-ਵੱਖ ਕੇਂਦਰਾਂ ਤੋਂ ਆਕਸੀਜਨ ਕੈਰੀਅਰ ਖਾਲੀ ਟੈਂਕਰਾਂ ਅਤੇ ਕੰਟੇਨਰ ਏਅਰਵੇਜ਼ ਰਾਹੀਂ ਲੈ ਕੇ ਆ ਰਹੀ ਹੈ।