India China agree to reduce tension: ਲੱਦਾਖ ਦੀ ਅਸਲ ਕੰਟਰੋਲ ਰੇਖਾ (LAC) ‘ਤੇ ਜਾਰੀ ਭਾਰਤ-ਚੀਨ ਵਿੱਚ ਸਰਹੱਦੀ ਵਿਵਾਦ ਦੇ ਵਿਚਕਾਰ 6 ਨਵੰਬਰ ਨੂੰ ਹੋਈਆਂ ਦੋਵਾਂ ਧਿਰਾਂ ਦੀ ਕੌਰ ਕਮਾਂਡਰ ਪੱਧਰ ਦੀ ਗੱਲਬਾਤ ਤੋਂ ਬਾਅਦ ਭਾਰਤ ਨੇ ਬਿਆਨ ਜਾਰੀ ਕੀਤਾ ਹੈ । ਲੱਦਾਖ ਦੇ ਚੁਸ਼ੂਲ ਸੈਕਟਰ ਵਿੱਚ ਹੋਈ ਗੱਲਬਾਤ ਨੂੰ ਨਵੀਂ ਦਿੱਲੀ ਨੇ ਰਚਨਾਤਮਕ ਦੱਸਿਆ ਹੈ । ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਜਲਦੀ ਹੀ ਅਗਲੀ ਬੈਠਕ ਵੀ ਹੋਵੇਗੀ। ਦੋਵੇਂ ਪੱਖ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ ਹੋਏ ਹਨ । ਅੱਠਵੇਂ ਗੇੜ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਤੋਂ ਬਾਅਦ ਭਾਰਤ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ, “ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਖੇਤਰ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਅਸਹਿਮਤੀ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਡੂੰਘੀ ਅਤੇ ਉਸਾਰੂ ਗੱਲਬਾਤ ਹੋਈ।”
ਕੇਂਦਰ ਸਰਕਾਰ ਨੇ ਅੱਗੇ ਕਿਹਾ, “ਦੋਵੇਂ ਧਿਰਾਂ (ਭਾਰਤ-ਚੀਨ) ਨੇਤਾਵਾਂ ਦੀ ਸਹਿਮਤੀ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਲਈ ਸਹਿਮਤ ਹੋਏ ਹਨ । ਇਸ ਵਿੱਚ ਸਰਹੱਦੀ ਫੌਜਾਂ ਨੂੰ ਧੀਰਜ ਵਰਤਣ ਲਈ ਯਕੀਨੀ ਬਣਾਉਣਾ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਤੋਂ ਬਚਣਾ ਸ਼ਾਮਿਲ ਹੈ। ਹੁਣ ਅਗਲੀ ਬੈਠਕ ਵਿੱਚ ਹੋਰ ਵਿਚਾਰ ਵਟਾਂਦਰੇ ਕੀਤੇ ਜਾਣਗੇ, ਜਿਸਨੂੰ ਜਲਦ ਹੀ ਆਯੋਜਿਤ ਕੀਤਾ ਜਾਵੇਗਾ।
ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਅਪ੍ਰੈਲ ਤੋਂ LAC ‘ਤੇ ਜਾਰੀ ਹੈ। ਦੋਵਾਂ ਧਿਰਾਂ ਵਿਚਾਲੇ ਜੂਨ ਵਿੱਚ ਤਣਾਅ ਉਸ ਸਮੇਂ ਸਿਖਰ ‘ਤੇ ਪਹੁੰਚ ਗਿਆ ਸੀ ਜਦੋਂ ਗਲਵਾਨ ਘਾਟੀ ਵਿਚ ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ। ਇਸ ਦੌਰਾਨ ਚੀਨੀ ਫੌਜ ਨੇ ਭਾਰਤੀ ਜਵਾਨਾਂ ‘ਤੇ ਧੋਖੇ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਭਾਰਤ ਦੇ 20 ਜਵਾਨ ਵੀ ਸ਼ਹੀਦ ਹੋਏ ਸਨ। ਹਾਲਾਂਕਿ, ਬਹੁਤ ਸਾਰੇ ਚੀਨੀ ਜਵਾਨ ਵੀ ਮਾਰੇ ਗਏ ਸਨ।
ਦੱਸ ਦੇਈਏ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਅੱਠਵੇਂ ਗੇੜ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿੱਚ ਅੱਗੇ ਕਿਹਾ, “ਭਾਰਤ ਅਤੇ ਚੀਨ ਫੌਜੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਗੱਲਬਾਤ ਅਤੇ ਸੰਚਾਰ ਨੂੰ ਬਣਾਈ ਰੱਖਣ ਲਈ ਸਹਿਮਤ ਹੋਏ।” ਇਸ ਬੈਠਕ ਵਿੱਚ ਗੱਲਬਾਤ ਨੂੰ ਅੱਗੇ ਵਧਾਉਂਦਿਆਂ, ਹੋਰ ਮੁੱਦਿਆਂ ਦੇ ਨਿਪਟਾਰੇ ‘ਤੇ ਵੀ ਧਿਆਨ ਕੇਂਦਰਤ ਕੀਤਾ ਗਿਆ, ਤਾਂ ਜੋ ਸਰਹੱਦੀ ਖੇਤਰਾਂ ਵਿੱਚ ਸਾਂਝੇ ਤੌਰ ‘ਤੇ ਸ਼ਾਂਤੀ ਬਣਾਈ ਜਾ ਸਕੇ । ਭਾਰਤ ਅਤੇ ਚੀਨ ਨੇ ਜਲਦੀ ਹੀ ਇੱਕ ਹੋਰ ਦੌਰ ਦੀ ਬੈਠਕ ਕਰਨ ‘ਤੇ ਸਹਿਮਤ ਹੋਏ ਹਨ।”