India China corps commanders: ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਕਮਾਂਡਰਾਂ ਵਿਚਕਾਰ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਦੋਵੇਂ ਦੇਸ਼ ਤਣਾਅ ਨੂੰ ਘਟਾਉਣ ਲਈ ਆਪਣੀ ਫੌਜ ਵਾਪਸ ਲੈ ਲੈਣਗੇ। ਚੀਨੀ ਮੀਡੀਆ ਅਨੁਸਾਰ ਇਹ ਫੈਸਲਾ ਦੋਹਾਂ ਦੇਸ਼ਾਂ ਦੇ ਲੈਫਟੀਨੈਂਟ ਜਨਰਲ ਨੇ ਮੰਗਲਵਾਰ ਨੂੰ ਤਕਰੀਬਨ 12 ਘੰਟੇ ਚੱਲੀ ਮੀਟਿੰਗ ਵਿੱਚ ਲਿਆ।
ਜਿਸ ਤੋਂ ਬਾਅਦ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੈਨਾ ਮੁਖੀ ਮਨੋਜ ਮੁਕੰਦ ਨਰਵਾਨੇ ਸ਼ੁੱਕਰਵਾਰ ਨੂੰ ਲੇਹ ਦਾ ਦੌਰਾ ਕਰਨਗੇ। ਉੱਥੇ ਉਹ ਪੂਰਬੀ ਲੱਦਾਖ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ । ਇਸ ਸਮੇਂ ਦੌਰਾਨ ਰੱਖਿਆ ਮੰਤਰੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਵੀ ਕਰ ਸਕਦੇ ਹਨ। ਪੂਰਬੀ ਲੱਦਾਖ ਵਿੱਚ ਪਿਛਲੇ ਸੱਤ ਹਫ਼ਤਿਆਂ ਤੋਂ ਭਾਰਤ ਅਤੇ ਚੀਨ ਦੀ ਫੌਜ ਕਈ ਥਾਵਾਂ ‘ਤੇ ਟਕਰਾਅ ਰਹੀ ਹੈ।
ਦਰਅਸਲ, ਇਸ ਬੈਠਕ ਵਿੱਚ ਭਾਰਤ ਵੱਲੋਂ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਮਿੰਦਰ ਸਿੰਘ ਅਤੇ ਚੀਨ ਵੱਲੋਂ ਤਿੱਬਤ ਮਿਲਟਰੀ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਸ਼ਾਮਿਲ ਹੋਏ ਸਨ। ਇਸ ਬੈਠਕ ਵਿੱਚ ਕਿਹਾ ਗਿਆ ਕਿ ਐਲਏਸੀ ’ਤੇ ਤਣਾਅ ਘਟਾਉਣ ਦੀ ਪ੍ਰਕਿਰਿਆ ਮੁਸ਼ਕਲ ਹੈ। ਇਸ ਸਮੇਂ ਇਕੱਠੀਆਂ ਅਤੇ ਜਾਅਲੀ ਰਿਪੋਰਟਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਿਕਰੂਓਗ ਹੈ ਕਿ ਦੋਵੇਂ ਦੇਸ਼ਾਂ ਨੇ ਕਮਾਂਡਰ ਪੱਧਰ ਦੀ ਗੱਲਬਾਤ ਦੀ ਆਪਸੀ ਸਮਝਦਾਰੀ ਨੂੰ ਲਾਗੂ ਕਰਨ ਲਈ 6 ਜੂਨ ਨੂੰ ਪਹਿਲੀ ਵਾਰ ਗੱਲਬਾਤ ਕੀਤੀ ਸੀ । ਸੂਤਰਾਂ ਅਨੁਸਾਰ ਗੱਲਬਾਤ ਨਾਲ ਐਲਏਸੀ ‘ਤੇ ਤਣਾਅ ਨੂੰ ਘਟਾਉਣ ਲਈ ਦੋਵਾਂ ਪਾਸਿਆਂ ‘ਤੇ ਸਕਾਰਾਤਮਕ ਮੋੜ ਆਇਆ ਹੈ। ਦੋਵਾਂ ਦੇਸ਼ਾਂ ਮਿਲਟਰੀ ਅਤੇ ਕੂਟਨੀਤਕ ਪੱਧਰਾਂ ‘ਤੇ ਵੀ ਗੱਲਬਾਤ ਹੋ ਸਕਦੀ ਹੈ। ਇਹ ਸੀਨੀਅਰ ਮਿਲਟਰੀ ਕਮਾਂਡਰ ਪੱਧਰ ਦੀ ਤੀਜੀ ਮੁਲਾਕਾਤ ਹੈ, ਜਿਸ ਵਿੱਚ ਦੋਵਾਂ ਧਿਰਾਂ ਨੇ ਜ਼ੋਰ ਦਿੱਤਾ ਕਿ ਬਹੁ-ਪੜਾਅ ਵਾਰਤਾ ਰਾਹੀਂ ਤਣਾਅ ਹੌਲੀ ਹੌਲੀ ਘਟਾਇਆ ਜਾ ਸਕਦਾ ਹੈ।