india china face off lac firing: ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਤਣਾਅਪੂਰਨ ਸਥਿਤੀ ਬਰਕਰਾਰ ਹੈ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਨੇ ਵੀ ਢੁਕਵਾਂ ਜਵਾਬ ਦਿੱਤਾ। ਹੁਣ ਪੂਰੀ ਘਟਨਾ ‘ਤੇ ਭਾਰਤੀ ਫੌਜ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਸੈਨਾ ਦਾ ਕਹਿਣਾ ਹੈ ਕਿ ਭਾਰਤ ਐਲਏਸੀ ‘ਤੇ ਤਣਾਅ ਘੱਟ ਕਰਨ ਲਈ ਵਚਨਬੱਧ ਹੈ। ਚੀਨ ਅੱਗੇ ਵੱਧਣ ਲਈ ਭੜਕਾਊ ਗਤੀਵਿਧੀਆਂ ਕਰ ਰਿਹਾ ਹੈ। ਬੀਜਿੰਗ ਵੱਲੋਂ ਲਗਾਏ ਜਾ ਰਹੇ ਦੋਸ਼ਾਂ ‘ਤੇ ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪੜਾਅ ‘ਤੇ ਭਾਰਤੀ ਫੌਜ ਨੇ ਐਲਏਸੀ ਨੂੰ ਪਾਰ ਨਹੀਂ ਕੀਤਾ ਅਤੇ ਗੋਲੀਬਾਰੀ ਸਮੇਤ ਕਿਸੇ ਵੀ ਹਮਲਾਵਰ ਰਵਈਏ ਦੀ ਵਰਤੋਂ ਨਹੀਂ ਕੀਤੀ। ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਫੌਜੀ ਅਤੇ ਕੂਟਨੀਤਕ ਗੱਲਬਾਤ ਦੇ ਵਿਚਕਾਰ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਅਤੇ ਹਮਲਾਵਰ ਯੁੱਧ ਅਭਿਆਸ ਕਰ ਰਿਹਾ ਹੈ।
Home ਖ਼ਬਰਾਂ ਤਾਜ਼ਾ ਖ਼ਬਰਾਂ LAC ‘ਤੇ ਤਣਾਅ ਬਰਕਰਾਰ, ਭਾਰਤੀ ਸੈਨਾ ਨੇ ਕਿਹਾ- ਚੀਨ ਨੇ ਕੀਤੀ ਗੋਲੀਬਾਰੀ, ਅਸੀਂ ਸੰਜਮ ਵਰਤਿਆਂ
LAC ‘ਤੇ ਤਣਾਅ ਬਰਕਰਾਰ, ਭਾਰਤੀ ਸੈਨਾ ਨੇ ਕਿਹਾ- ਚੀਨ ਨੇ ਕੀਤੀ ਗੋਲੀਬਾਰੀ, ਅਸੀਂ ਸੰਜਮ ਵਰਤਿਆਂ
Sep 08, 2020 12:25 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .