India China standoff updates: ਪਿਛਲੇ ਪੰਜ ਮਹੀਨਿਆਂ ਤੋਂ ਸਰਹੱਦ ‘ਤੇ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਵਿੱਚ ਰੁੱਝੇ ਚੀਨ ਨੂੰ ਆਖਰਕਾਰ ਭਾਰਤ ਦੀ ਗੱਲ ਮੰਨਣੀ ਪਈ। ਮੰਗਲਵਾਰ ਨੂੰ ਲੰਬੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇਸ ਗੱਲ ‘ਤੇ ਮਨਜ਼ੂਰੀ ਜਤਾਈ ਹੈ ਕਿ ਦੋਵੇਂ ਹੀ ਹੁਣ ਸਰਹੱਦ ‘ਤੇ ਹੋਰ ਫੌਜ ਨਹੀਂ ਬੁਲਾਉਣਗੇ। ਲੱਦਾਖ ਸਰਹੱਦ ਦੇ ਵੱਖ-ਵੱਖ ਹਿੱਸਿਆਂ ਵਿੱਚ ਚੀਨ ਲਗਾਤਾਰ ਘੁੱਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ । ਹੁਣ ਜਦੋਂ ਸਰਹੱਦ ‘ਤੇ ਭਾਰਤ ਦੀ ਸਥਿਤੀ ਮਜ਼ਬੂਤ ਹੈ ਅਤੇ ਭਾਰਤ ਨੇ ਆਪਣਾ ਪੱਖ ਬਿਲਕੁਲ ਹਲਕਾ ਨਹੀਂ ਕੀਤਾ ਤਾਂ ਚੀਨ ਨੂੰ ਗੱਲਬਾਤ ਦੇ ਟੇਬਲ ‘ਤੇ ਆ ਕੇ ਸਮਝੌਤੇ ਨੂੰ ਸਵੀਕਾਰਨਾ ਪਿਆ।
ਦਰਅਸਲ, ਚੀਨ ਲਗਾਤਾਰ LAC ਦੇ ਪਾਰ ਕਰੀਬ ਪੰਜਾਹ ਹਜ਼ਾਰ ਫੌਜ ਨੂੰ ਜੁਟਾ ਰਿਹਾ ਸੀ, ਜਿਸ ਦੇ ਜਵਾਬ ਵਿੱਚ ਭਾਰਤ ਨੇ ਵੱਡੀ ਗਿਣਤੀ ਵਿੱਚ ਫੌਜ ਤਾਇਨਾਤ ਕਰ ਦਿੱਤੀ। ਇਹੀ ਕਾਰਨ ਹੈ ਕਿ ਵਾਰ-ਵਾਰ ਯੁੱਧ ਵਰਗੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ। ਇਸ ਦੌਰਾਨ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਸੀਨੀਅਰ ਅਧਿਕਾਰੀ ਮਿਲੇ । 14 ਘੰਟਿਆਂ ਦੀ ਬੈਠਕ ਵਿੱਚ ਇਹ ਖੁਲਾਸਾ ਹੋਇਆ ਕਿ ਹੁਣ ਦੋਵੇਂ ਦੇਸ਼ ਸਰਹੱਦ ‘ਤੇ ਵਧੇਰੇ ਫੌਜ ਨਹੀਂ ਬੁਲਾਉਣਗੇ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਏ ਵਿਵਾਦ ‘ਤੇ ਖੁੱਲ੍ਹਾ ਵਿਚਾਰ ਵਟਾਂਦਰਾ ਹੋਇਆ। ਇਸ ਮਾਮਲੇ ਨੂੰ ਜਾਰੀ ਰੱਖਣ ਲਈ ਅੱਗੇ ਤੋਂ ਉਪਰਾਲੇ ਕੀਤੇ ਜਾਣਗੇ ਅਤੇ ਸਰਹੱਦ ‘ਤੇ ਫੌਜੀਆਂ ਦੀ ਗਿਣਤੀ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਗੱਲਬਾਤ ਵਿੱਚ ਕਿਸੇ ਹੋਰ ਫੌਜੀ ਨੂੰ ਨਾ ਬੁਲਾਉਣ ਦੀ ਗੱਲ ਕੀਤੀ ਗਈ ਹੈ। ਪਰ ਭਾਰਤ ਅਜੇ ਵੀ ਪੂਰੀ ਤਰ੍ਹਾਂ ਸੁਚੇਤ ਹੈ, ਕਿਉਂਕਿ ਚੀਨ ਪਹਿਲਾਂ ਵੀ ਅਜਿਹੇ ਵਾਅਦੇ ਕਰ ਕੇ ਭੁੱਲਦਾ ਰਿਹਾ ਹੈ।
ਲੌਂਗ ਹਾਲ ਦੇ ਵੀ ਸੰਕੇਤ
ਦੱਸ ਦੇਈਏ ਕਿ ਪੰਜ ਮਹੀਨਿਆਂ ਦਾ ਇਹ ਵਿਵਾਦ ਸਰਦੀਆਂ ਤੱਕ ਜਾਣ ਦੀ ਉਮੀਦ ਹੈ। ਕਿਉਂਕਿ ਦੋਵਾਂ ਦੇਸ਼ਾਂ ਨੇ ਹੋਰ ਫੌਜਾਂ ਨਾ ਬੁਲਾਉਣ ਲਈ ਕਿਹਾ ਹੈ, ਪਰ ਜਦੋਂ ਹਜ਼ਾਰਾਂ ਸੈਨਿਕ ਪਹਿਲਾਂ ਹੀ ਮੌਜੂਦ ਹਨ ਅਤੇ ਚੀਨ LAC ਦੇ ਉਨ੍ਹਾਂ ਇਲਾਕਿਆਂ ਤੋਂ ਕਦੋਂ ਪਰਤੇਗਾ ਇਸ ਬਾਰੇ ਕੁਝ ਨਹੀਂ ਪਤਾ। ਅਜਿਹੀ ਸਥਿਤੀ ਵਿੱਚ ਸਰਦੀਆਂ ਵਿੱਚ ਵੀ ਭਾਰਤ ਵੱਲੋਂ ਚੌਕਸੀ ਹੋ ਸਕਦੀ ਹੈ । ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੈਨਾ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਹ ਕਿਸੇ ਵੀ ਸਥਿਤੀ ਲਈ ਤਿਆਰ ਹਨ ਅਤੇ ਸਰਹੱਦ ਤੋਂ ਬਿਲਕੁਲ ਨਹੀਂ ਹਟਣਗੇ।