India coronavirus cases today : ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਹਰ ਪਾਸੇ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਜਦਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਇੱਕ ਦਿਨ ਵਿੱਚ 4,126 ਲੋਕਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਮੰਗਲਵਾਰ ਨੂੰ ਹੋਈਆਂ ਮੌਤਾਂ ਤੋਂ ਘੱਟ ਹੈ।
ਮੰਗਲਵਾਰ ਨੂੰ 4205 ਲੋਕਾਂ ਦੀ ਮੌਤ ਹੋ ਗਈ ਸੀ। ਉਸੇ ਸਮੇਂ, ਕੋਰੋਨਾ ਦੇ ਨਵੇਂ ਕੇਸ ਲਗਾਤਾਰ ਦੂਜੇ ਦਿਨ ਵਧੇ ਹਨ। ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 3,48,421 ਨਵੇਂ ਕੇਸ ਸਾਹਮਣੇ ਆਏ, ਜੋ ਬੁੱਧਵਾਰ ਤੋਂ ਘੱਟ ਹਨ। ਬੁੱਧਵਾਰ ਨੂੰ ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3, 62,406 ਨਵੇਂ ਕੇਸ ਦਰਜ ਕੀਤੇ ਗਏ ਹਨ।
12 ਮਈ ਤੱਕ ਦੇਸ਼ ਭਰ ਵਿੱਚ 17 ਕਰੋੜ 72 ਲੱਖ 14 ਹਜ਼ਾਰ 256 ਕੋਰੋਨਾ ਖੁਰਾਕਾਂ ਵੀ ਲਗਾਈਆਂ ਜਾ ਚੁੱਕੀਆਂ ਹਨ। ਪਿੱਛਲੇ ਦਿਨ 18 ਲੱਖ 94 ਹਜ਼ਾਰ 991 ਟੀਕੇ ਲਗਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 31 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਪਿੱਛਲੇ ਦਿਨ 18.64 ਲੱਖ ਕੋਰੋਨਾ ਨਮੂਨੇ ਦੇ ਟੈਸਟ ਲਏ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 19 ਫੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਪੰਜਾਬ ‘ਚ ਅੱਜ 8347 ਨਵੇਂ ਕੋਰੋਨਾ ਕੇਸ ਆਏ ਸਾਹਮਣੇ, 197 ਨੇ ਤੋੜਿਆ ਦਮ
ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.09 ਫੀਸਦੀ ਹੈ ਜਦਕਿ ਰਿਕਵਰੀ ਦੀ ਦਰ 83 ਫੀਸਦੀ ਤੋਂ ਵੱਧ ਹੈ। ਸਰਗਰਮ ਮਾਮਲੇ ਵੱਧ ਕੇ 16 ਫੀਸਦੀ ਹੋ ਗਏ ਹਨ। ਕੋਰੋਨਾ ਐਕਟਿਵ ਮਾਮਲਿਆਂ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।