india coronavirus cases today-19 may 2021: ਭਾਰਤ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੇ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਹੁਣ ਤੱਕ ਇਕ ਦਿਨ ‘ਚ ਕੋਰੋਨਾ ਨਾਲ ਸਭ ਤੋਂ ਜਿਆਦਾ ਮੌਤਾਂ ਅਮਰੀਕਾ ‘ਚ ਹੋਈਆਂ ਸਨ।ਪਰ ਹੁਣ ਭਾਰਤ ਨੇ ਇਹ ਰਿਕਾਰਡ ਵੀ ਤੋੜ ਦਿੱਤਾ।ਸਿਹਤ ਮੰਤਰਾਲੇ ਵਲੋਂ ਜਾਰੀ ਤਾਜਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ‘ਚ 267,334 ਨਵੇਂ ਕੋਰੋਨਾ ਮਾਮਲੇ ਆਏ ਹਨ ਅਤੇ 4529 ਸੰਕਰਮਿਤਾਂ ਦੀ ਜਾਨ ਚਲੀ ਗਈ ਹੈ।
ਦੂਜੇ ਪਾਸੇ 3,89,851 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ।ਇਸ ਤੋਂ ਪਹਿਲਾਂ ਦੁਨੀਆ ਇਸ ਤੋਂ ਪਹਿਲਾਂ ਦੁਨੀਆ ‘ਚ ਕੋਰੋਨਾ ਨਾਲ ਸਭ ਤੋਂ ਜਿਆਦਾ 4468 ਮਰੀਜ਼ਾਂ ਦੀ ਮੌਤ ਅਮਰੀਕਾ ‘ਚ 12 ਜਨਵਰੀ ਨੂੰ ਹੋਈ ਸੀ।18 ਮਈ ਤੱਕ ਦੇਸ਼ਭਰ ‘ਚ 18 ਕਰੋੜ 58 ਲੱਖ 9 ਹਜ਼ਾਰ 302 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ।ਬੀਤੇ ਦਿਨ 13 ਲੱਖ 12 ਹਜ਼ਾਰ 155 ਟੀਕੇ ਲਗਾਏ ਗਏ।ਦੂਜੇ ਪਾਸੇ ਹੁਣ ਤੱਕ 32 ਕਰੋੜ ਤੋਂ ਜਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜੋ:ਕੋਰੋਨਾ ਕਾਲ! ਟੋਕੀਓ ਉਲੰਪਿਕ ਗੇਮਸ ‘ਤੇ ਪਿਆ ਕੋਵਿਡ ਦਾ ਸਾਇਆ, ਡਾਕਟਰਾਂ ਨੇ ਕੀਤੀ ਰੱਦ ਕਰਨ ਦੀ ਅਪੀਲ
ਬੀਤੇ ਦਿਨ 20.08 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ।ਜਿਸਦਾ ਪਾਜ਼ੇਟਿਵਿਟੀ ਰੇਟ 13 ਫੀਸਦੀ ਤੋਂ ਜਿਆਦਾ ਹੈ।ਦੇਸ਼ ‘ਚ ਅੱਜ ਕੋਰੋਨਾ ਦੀ ਤਾਜਾ ਸਥਿਤੀ ਕੁਝ ਅਜਿਹੀ ਹੈ, ਕੁੱਲ ਕੋਰੋਨਾ ਕੇਸ-ਦੋ ਕਰੋੜ 54 ਲੱਖ 96 ਹਜ਼ਾਰ 330, ਡਿਸਚਾਰਜ ਦੋ ਕਰੋੜ 19 ਲੱਖ 86 ਹਜ਼ਾਰ 363, ਕੁਲ ਐਕਟਿਵ ਕੇਸ 32 ਲੱਖ 26 ਹਜ਼ਾਰ 719 ਕੁੱਲ ਮੌਤਾਂ 2 ਲੱਖ 83 ਹਜ਼ਾਰ 248 ਹਨ।ਦੇਸ਼ ‘ਚ ਕੋਰੋਨਾ ਨਾਲ ਮੌਤ ਦਰ 1.10 ਫੀਸਦੀ ਹੈ ਜਦੋਂ ਕਿ ਰਿਕਵਰੀ ਰੇਟ 85 ਫੀਸਦੀ ਤੋਂ ਜਿਆਦਾ ਹੈ।
ਐਕਟਿਵ ਕੇਸ ਘੱਟ ਕੇ 13 ਫੀਸਦੀ ਹੋ ਗਏ।ਕੋਰੋਨਾ ਐਕਟਿਵ ਕੇਸ ਮਾਮਲਿਆਂ ‘ਚ ਦੁਨੀਆ ‘ਚ ਭਾਰਤ ਦਾ ਦੂਜਾ ਸਥਾਨ ਹੈ।ਕੁਲ ਸੰਕਰਮਿਤਾਂ ਦੀ ਗਿਣਤੀ ਦੇ ਮਾਮਲਿਆਂ ‘ਚ ਵੀ ਭਾਰਤ ਦਾ ਦੂਜਾ ਸਥਾਨ ਹੈ।ਜਦੋਂ ਕਿ ਦੁਨੀਆ ‘ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ।
ਇਹ ਵੀ ਪੜੋ:ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ