ਦੇਸ਼ ਵਿੱਚ ਲਗਾਤਾਰ ਚੌਥੇ ਦਿਨ 50 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਕੋਰੋਨਾ ਦੀ ਲਾਗ ਦੇ ਮਾਮਲੇ ਘੱਟ ਆ ਰਹੇ ਹਨ ਪਰ ਫਿਰ ਵੀ ਸੰਕਟ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 48,786 ਨਵੇਂ ਕੋਰੋਨਾ ਕੇਸ ਆਏ ਅਤੇ 1005 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਇਸ ਤੋਂ ਪਹਿਲਾਂ ਸੋਮਵਾਰ 46148, ਮੰਗਲਵਾਰ ਨੂੰ 37566 ਅਤੇ ਬੁੱਧਵਾਰ ਨੂੰ 45951 ਕੋਰੋਨਾ ਦੇ ਕੇਸ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 61,588 ਵਿਅਕਤੀ ਕੋਰੋਨਾ ਤੋਂ ਵੀ ਠੀਕ ਹੋਏ ਹਨ, ਯਾਨੀ ਕੱਲ੍ਹ 13,807 ਕਿਰਿਆਸ਼ੀਲ ਕੇਸ ਘਟੇ ਹਨ।
ਇਹ ਵੀ ਪੜ੍ਹੋ : ਰਾਸ਼ਟਰੀ ਡਾਕਟਰ ਦਿਵਸ ਅੱਜ, PM ਮੋਦੀ ਅੱਜ ਦੁਪਹਿਰ 3 ਵਜੇ ਡਾਕਟਰਾਂ ਨੂੰ ਕਰਨਗੇ ਸੰਬੋਧਿਤ
ਦੇਸ਼ ਵਿੱਚ ਲਗਾਤਾਰ 49 ਵੇਂ ਦਿਨ, ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 30 ਜੂਨ ਤੱਕ ਦੇਸ਼ ਭਰ ਵਿੱਚ ਕੋਰੋਨਾ ਟੀਕੇ ਦੀਆਂ 33 ਕਰੋੜ 57 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 27.60 ਲੱਖ ਟੀਕੇ ਲਗਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 41 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲੱਗਭਗ 19 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 3 ਫੀਸਦੀ ਤੋਂ ਵੱਧ ਹੈ।
ਇਹ ਵੀ ਦੇਖੋ : ਕਲਾਕਾਰ ਤਾਂ ਰੁਲੇ ਪਏ ਨੇ, ਨਾ ਸਹਾਇਤਾ ਦਿੱਤੀ, ਨਾ ਪ੍ਰੋਗਰਾਮ ਲਾਉਣ ਦਿੰਦੇ, ਸਰਕਾਰਾਂ ਸਾਡੇ ਵੱਲ ਤਾਂ ਵੇਖਦੀਆਂ ਵੀ ਨੀ..