india coronavirus update 64 lakh people: ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲਿਆਂ ‘ਚ ਬੀਤੇ ਕੁਝ ਦਿਨਾਂ ਤੋਂ ਹੁਣ ਗਿਰਾਵਟ ਆਉਣੀ ਸ਼ੁਰੂ ਹੋਈ ਹੈ।ਦੇਸ਼ ਦੀ ਕੋਰੋਨਾ ਰਿਕਵਰੀ ਦਰ ਵੀ ਤੇਜੀ ਨਾਲ ਵੱਧ ਰਹੀ ਹੈ,ਦੂਜੇ ਪਾਸੇ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਅੰਕੜਾ ਵੀ ਹੁਣ ਵੱਧ ਕੇ 64 ਲੱਖ ਦੇ ਕਰੀਬ ਪਹੁੰਚ ਗਿਆ ਹੈ।ਬੀਤੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 67 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ,ਉਥੇ ਹੀ ਮੌਤ ਦਾ ਅੰਕੜਾ ਵੀ ਘਟਿਆ ਹੈ।ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਤਾਜਾ ਅੰਕੜਿਆਂ ਅਨੁਸਾਰ, ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 67,708 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ ਦੇਸ਼ ‘ਚ 680 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।
ਭਾਰਤ ‘ਚ ਕੋਰੋਨਾ ਦੇ ਕੁਲ ਮਾਮਲਿਆਂ ਵੱਲ ਝਾਤ ਮਾਰੀਏ ਤਾਂ ਹੁਣ ਤੱਕ 73 ਲੱਖ 7 ਹਜ਼ਾਰ 98 ਮਾਮਲੇ ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਜਿਸ ‘ਚੋਂ 63 ਲੱਖ 83 ਹਜ਼ਾਰ 442 ਲੋਕ ਠੀਕ ਹੋ ਚੁੱਕੇ ਹਨ।ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਸੰਖਿਆ 8 ਲੱਖ 12 ਹਜ਼ਾਰ 390 ਹੈ।ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੱਧ 1 ਲੱਖ 11 ਹਜ਼ਾਰ ਤੱਕ ਪਹੁੰਚ ਚੁੱਕਾ ਹੈ।ਦੱਸਣਯੋਗ ਹੈ ਕਿ ਹੁਣ ਤਕ ਕਰੀਬ 64 ਲੱਖ ਲੋਕ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ।ਬੀਤੇ 24 ਘੰਟਿਆਂ ‘ਚ 81514 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।ਦੇਸ਼ ‘ਚ ਕੋਰੋਨਾ ਰਿਕਵਰੀ ਦਰ ਫਿਲਹਾਲ 87.36 ਫੀਸਦੀ ਹੈ।ਇਸਦੇ ਨਾਲ ਹੀ ਦੇਸ਼ ‘ਚ ਐਕਟਿਵ ਮਾਮਲਿਆਂ ਦੀ ਸੰਖਿਆ ਵੀ ਤੇਜੀ ਨਾਲ ਘੱਟ ਰਹੀ ਹੈ।24 ਘੰਟਿਆਂ ‘ਚ ਦੇਸ਼ ‘ਚ 14,486 ਸਰਗਰਮ ਮਾਮਲੇ ਘੱਟ ਹੋਏੇ ਹਨ।ਕੋਰੋਨਾ ਐਕਟਿਵ ਮਾਮਲਿਆਂ ਦੀ ਦਰ 11.12ਫੀਸਦੀ ਹੈ।ਦੇਸ਼ ‘ਚ ਕੋਰੋਨਾ ਮੌਤ ਦਰ 1.52 ਫੀਸਦੀ ਹੈ।