india create history covid19 vaccination: ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਸਿਰਫ 6 ਸੂਬਿਆਂ ‘ਚ ਟੀਕਾਕਰਨ ਕੀਤਾ ਗਿਆ।ਸਿਹਤ ਮੰਤਰਾਲੇ ਨੇ ਕੋਵਿਡ-19 ਟੀਕਾਕਰਨ ਲਈ ਆਯੋਜਿਤ ਇਕ ਕਾਨਫ੍ਰੰਸ ਸੰਮੇਲਨ ‘ਚ ਕਿਹਾ ਕਿ ਐਤਵਾਰ ਨੂੰ ਆਂਧਰਾ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਕਰਨਾਟਕ,ਕੇਰਲ, ਮਣੀਪੁਰ ਅਤੇ ਤਾਮਿਲਨਾਡੂ ‘ਚ 553 ਪੱਧਰ ‘ਚ 17,072 ਲੋਕਾਂ ਦਾ ਟੀਕਾਕਰਨ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਹੁਣ ਤੱਕ 2 ਲੱਖ ਹਜ਼ਾਰ 301 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ।
ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਕਿ ਪਹਿਲੇ ਦਿਨ 2 ਲੱਖ 07ਹਜ਼ਾਰ 229 ਲੋਕਾਂ ਨੂੰ ਟੀਕਾ ਲੱਗਿਆ ਸੀ ਜੋ ਕਿ ਦੁਨੀਆ ‘ਚ ਸਭ ਤੋਂ ਵੱਧ ਅੰਕੜਾ ਹੈ।ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਜਿਨਾਂ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ ਉਨ੍ਹਾਂ ‘ਚ 447 ਲੋਕਾਂ ਨੇ ਅਸਹਿਜ ਮਹਿਸੂਸ ਕੀਤਾ ਸੀ ਜਿਸ ‘ਚ ਤਿੰਨ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਨਾ ਪਿਆ ਸੀ।ਇਨ੍ਹਾਂ ਤਿੰਨਾਂ ਲੋਕਾਂ ‘ਚ ਹੁਣ ਸਿਰਫ ਇੱਕ ਵਿਅਕਤੀ ਨੂੰ ਨਿਗਰਾਨੀ ਲਈ ਹਸਪਤਾਲ ‘ਚ ਰੱਖਿਆ ਗਿਆ ਹੈ।
ਕਿਸਾਨ ਆਈ. ਟੀ. ਸੈੱਲ ਹੈਂਡਲ ਕਰਨ ਵਾਲੇ ਨੌਜਵਾਨ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ