india done vaccine deal with Russia: ਰੂਸ ਦੇ ਸਰਵਰ ਗਵਰਨਮੈਂਟ ਫੰਡ ਨੇ ਕੋਰੋਨਾ ਵਾਇਰਸ ਟੀਕੇ ‘ਸਪੱਟਨਿਕ-ਵੀ’ ਦੀ 100 ਮਿਲੀਅਨ ਖੁਰਾਕ ਦੇਣ ਲਈ ਭਾਰਤ ਨਾਲ ਸਮਝੌਤਾ ਕੀਤਾ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਨੇ ਭਾਰਤ ਵਿੱਚ ਸਪਲਾਈ ਲਈ ਦਿੱਗਜ ਕੰਪਨੀ ਡਾ. ਰੈੱਡੀਜੇ ਲੈਬ ਨਾਲ ਸਮਝੌਤਾ ਕੀਤਾ ਹੈ। ਆਰਡੀਆਈਐਫ ਦੇ ਸੀਈਓ ਕਿਰੀਲ ਦਿਮਿਤ੍ਰਿਵ ਨੇ ਕਿਹਾ ਹੈ ਕਿ ਸਪੱਟਨਿਕ- V ਡਾ. ਰੈੱਡੀਜੇ ਲੈਬਾਰਟਰੀਆਂ ਨਾਲ ਕਲੀਨਿਕਲ ਟਰਾਇਲ ਅਤੇ ਟੀਕੇ ਦੀ ਸਪੁਰਦਗੀ ਲਈ ਨੇੜਿਓਂ ਕੰਮ ਕਰੇਗਾ। ਉਨ੍ਹਾਂ ਕਿਹਾ, “ਅਸੀਂ ਭਾਰਤੀ ਨਿਯਮਤਕਰਤਾਵਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਪੱਟਨਿਕ-ਵੀ ਟੀਕੇ ਦੇ ਕਲੀਨਿਕਲ ਅਜ਼ਮਾਇਸ਼ ਲਈ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ।” ਇਸ ਸਾਲ ਦੇ ਅੰਤ ਤੱਕ ਸਪੱਟਨਿਕ- V ਦੀ ਸਪਲਾਈ ਹੋ ਸਕਦੀ ਹੈ। ਡਾ: ਰੈਡੀ ਦੇ ਸੀਈਓ ਜੀਵੀ ਪ੍ਰਸਾਦ ਨੇ ਕਿਹਾ ਹੈ ਕਿ ਸਪੱਟਨਿਕ-ਵੀ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਭਾਰਤ ਵਿੱਚ ਤੀਜੇ ਪੜਾਅ ਦਾ ਟ੍ਰਾਇਲ ਭਾਰਤੀ ਰੈਗੂਲੇਟਰਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਸਪੋਟਨਿਕ- V ਟੀਕਾ ਭਾਰਤ ਵਿੱਚ ਕੋਰੋਨਾ ਵਾਇਰਸ ਵਿਰੁੱਧ ਲੜਾਈ ‘ਚ ਇੱਕ ਭਰੋਸੇਮੰਦ ਵਿਕਲਪ ਹੋ ਸਕਦਾ ਹੈ।
ਦੱਸ ਦੇਈਏ ਕਿ ਇਹ ਸੌਦਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ। ਪਿੱਛਲੇ ਹਫ਼ਤੇ, ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਭਾਰਤ ਵਿੱਚ ਸਪੁਟਨਿਕ- V ਟੀਕੇ ਦੇ ਟ੍ਰਾਇਲ ਦੇ ਹੱਕ ਵਿੱਚ ਹੈ ਅਤੇ ਦੋ-ਤਿੰਨ ਕੰਪਨੀਆਂ ਦੇਸ਼ ਵਿੱਚ ਇਸ ਦਾ ਉਤਪਾਦਨ ਕਰਨ ਲਈ ਗੱਲਬਾਤ ਕਰ ਰਹੀਆਂ ਹਨ। ਹਾਲਾਂਕਿ, ਟੀਕੇ ਦੀ ਕੀਮਤ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਆਰਡੀਆਈਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਲਾਭ ਬਾਰੇ ਨਹੀਂ ਸੋਚ ਰਹੇ ਹਾਂ। ਸਾਡਾ ਧਿਆਨ ਸਿਰਫ ਲਾਗਤ ‘ਤੇ ਹੈ। ਰਸ਼ੀਅਨ ਕੰਪਨੀ ਤੋਂ ਇਲਾਵਾ ਭਾਰਤ ਨੇ ਬ੍ਰਾਜ਼ੀਲ, ਮੈਕਸੀਕੋ, ਕਜ਼ਾਕਿਸਤਾਨ ਨਾਲ ਸਮਝੌਤੇ ਕੀਤੇ ਹਨ। ਇਹ ਟੀਕਾ ਮਾਸਕੋ ਦੇ ਗਮਾਲੇਆ ਰਿਸਰਚ ਇੰਸਟੀਟਿਊਟ ਅਤੇ ਰੂਸ ਦੇ ਰੱਖਿਆ ਮੰਤਰਾਲੇ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ।