ਕੋਰੋਨਾ ਦੀ ਹੁਣ ਤੱਕ ਦੀ ਸਭ ਤੋਂ ਘਾਤਕ ਲਹਿਰ ਚੀਨ ਵਿੱਚ ਆਈ ਹੈ। ਹਰ ਰੋਜ਼ ਲੱਖਾਂ ਨਵੇਂ ਮਰੀਜ਼ ਆਉਣ ਕਾਰਨ ਜਿੱਥੇ ਲੋਕਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ, ਉੱਥੇ ਦਵਾਈਆਂ ਦੀ ਵੀ ਘਾਟ ਹੈ। ਲੋਕ ਬਿਨਾਂ ਦਵਾਈਆਂ ਤੋਂ ਪ੍ਰੇਸ਼ਾਨ ਹਨ। ਆਪਣੇ ਗੁਆਂਢੀ ਨੂੰ ਮੁਸੀਬਤ ‘ਚ ਘਿਰਦਾ ਦੇਖ ਭਾਰਤ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ।
ਭਾਰਤ ਨੇ ਚੀਨ ਨੂੰ ਦਵਾਈਆਂ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤ ਦੀ ਫਾਰਮਾਸਿਊਟੀਕਲ ਐਕਸਪੋਰਟ ਬਾਡੀ ਦੇ ਚੇਅਰਮੈਨ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਡਰੱਗ ਨਿਰਮਾਤਾਵਾਂ ਵਿੱਚੋਂ ਇੱਕ ਭਾਰਤ ਨੇ ਕੋਰੋਨਾ ਨਾਲ ਲੜ ਰਹੇ ਚੀਨ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਚੀਨ ਦਵਾਈਆਂ ਦੇਣ ਲਈ ਤਿਆਰ ਹੈ। ਚੀਨ ‘ਚ ਕੋਰੋਨਾ ਦੀ ਲਹਿਰ ਕਾਰਨ ਦਵਾਈਆਂ ਦੀ ਭਾਰੀ ਕਮੀ ਹੋ ਗਈ ਹੈ। ਮੰਗ ਨੂੰ ਪੂਰਾ ਕਰਨ ਲਈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਓਵਰਟਾਈਮ ਕੀਤਾ ਜਾ ਰਿਹਾ ਹੈ। ਚੀਨ ਦੀ ਸਰਕਾਰ ਨੇ ਬੁਖਾਰ, ਸਰੀਰ ਦਰਦ ਅਤੇ ਸਿਰ ਦਰਦ ਲਈ ਮੁਫਤ ਦਵਾਈਆਂ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਭਾਰਤ ਨੇ ਚੀਨ ਨੂੰ ਬੁਖਾਰ ਲਈ ਦਵਾਈਆਂ ਭੇਜਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦੀ ਮਦਦ ਕਰਨ ਲਈ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰਿਪੋਰਟਾਂ ਮੁਤਾਬਕ ਚੀਨ ਦੇ ਬਾਜ਼ਾਰਾਂ ‘ਚ ਐਂਟੀ-ਵਾਇਰਲ ਦਵਾਈਆਂ ਦੀ ਭਾਰੀ ਕਮੀ ਹੋ ਗਈ ਹੈ। ਆਈਬਿਊਪਰੋਫ਼ੈਨ ਅਤੇ ਪੈਰਾਸੀਟਾਮੋਲ ਵਰਗੀਆਂ ਐਂਟੀਵਾਇਰਲ ਦਵਾਈਆਂ ਦੀ ਕਮੀ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ, ਵਾਇਰਲ ਦਵਾਈਆਂ ਦੀ ਘੱਟ ਸਪਲਾਈ ਅਤੇ ਭੰਡਾਰਨ ਕਾਰਨ ਚੀਨੀ ਬਾਜ਼ਾਰਾਂ ਵਿੱਚ ਦਵਾਈਆਂ ਦੀ ਕਮੀ ਹੋ ਗਈ। ਚੀਨੀ ਸੋਸ਼ਲ ਮੀਡੀਆ ਪੋਸਟਾਂ ਅਤੇ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਚੀਨੀ ਲੋਕ ਹੁਣ ਅਜਿਹੀਆਂ ਦਵਾਈਆਂ ਖਰੀਦ ਰਹੇ ਹਨ ਜਿਨ੍ਹਾਂ ਨੂੰ ਚੀਨ ਵਿੱਚ ਵੇਚਣ ਦੀ ਆਗਿਆ ਨਹੀਂ ਹੈ। ਇਸ ਦੇ ਲਈ ਚੀਨੀ ਆਨਲਾਈਨ ਸਟੋਰਾਂ ਦਾ ਸਹਾਰਾ ਲੈ ਰਹੇ ਹਨ।