ਦੇਸ਼ ਵਿੱਚ ਪਹਿਲੀ ਵਾਰ ਲਿਥੀਅਮ ਦਾ ਭੰਡਾਰ ਮਿਲਿਆ ਹੈ। ਇਸਦੀ ਕੈਪੇਸਿਟੀ 59 ਲੱਖ (5.9 ਮਿਲੀਅਨ) ਟਨ ਹੈ। ਲਿਥੀਅਮ ਦੇ ਨਾਲ ਹੀ ਸੋਨੇ ਦੇ 5 ਬਲਾਕ ਸਣੇ ਬੇਸ ਮੈਟਲ ਵਰਗੇ ਕਈ ਧਾਤੁ ਵੀ ਮਿਲੇ ਹਨ। ਲਿਥੀਅਮ ਦੀ ਇਹ ਪਹਿਲੀ ਸਾਈਟ ਹੈ, ਜਿਸਦੀ ਪਹਿਚਾਣ ਜਿਓਲਾਜਿਕਲ ਸਰਵੇ ਆਫ਼ ਇੰਡੀਆ ਨੇ ਜੰਮੂ-ਕਸ਼ਮੀਰ ਦੇ ਰਿਆਸੀ ਵਿਚਕੀਤੀ ਹੈ। ਲਿਥੀਅਮ ਇੱਕ ਅਜਿਹਾ ਨਾਨ ਫੇਰਸ ਮੇਟਲ ਹੈ, ਜਿਸਦੀ ਵਰਤੋਂ ਮੋਬਾਇਲ-ਲੈਪਟਾਪ, ਇਲੈਕਟ੍ਰੋਨਿਕ ਵਹੀਕਲ ਸਣੇ ਹੋਰ ਚਾਰਜ ਹੋਣ ਵਾਲਿਆਂ ਬੈਟਰੀਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਹ ਇੱਕ ਰੇਅਰ ਅਰਥ ਐਲੀਮੈਂਟ ਹੈ। ਭਾਰਤ ਲਿਥੀਅਮ ਦੇ ਲਈ ਹਾਲੇ ਪੂਰੀ ਤਰ੍ਹਾਂ ਦੂਜੇ ਦੇਸ਼ਾਂ ‘ਤੇ ਨਿਰਭਰ ਹੈ।
ਭਾਰਤ ਆਪਣੀਆਂ ਜ਼ਰੂਰਤਾਂ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ। 2020 ਤੋਂ ਭਾਰਤ ਲਿਥੀਅਮ ਆਯਾਤ ਕਰਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਚੌਥੇ ਨੰਬਰ ‘ਤੇ ਰਿਹਾ। ਭਾਰਤ ਆਪਣੀ ਲਿਥੀਅਮ-ਆਇਨ ਬੈਟਰੀਆਂ ਦਾ ਕਰੀਬ 80 ਫ਼ੀਸਦੀ ਹਿੱਸਾ ਚੀਨ ਤੋਂ ਮੰਗਵਾਉਂਦਾ ਹੈ। ਭਾਰਤ ਇਸ ਖੇਤਰ ਵਿੱਚ ਸਵੈ-ਨਿਰਭਰ ਬਣਨ ਦੇ ਲਈ ਅਰਜਨਟੀਨਾ, ਚਿਲੀ, ਆਸਟ੍ਰੇਲੀਆ ਤੇ ਬੋਲੀਵਿਆ ਵਰਗੇ ਲਿਥੀਅਮ ਦੇ ਅਮੀਰ ਦੇਸ਼ਾਂ ਵਿੱਚ ਹਿੱਸੇਦਾਰੀ ਖਰੀਦਣ ‘ਤੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ
ਦੱਸ ਦੇਈਏ ਕਿ 62ਵੀਂ CGPB ਦੀ ਮੀਟਿੰਗ ਦੇ ਦੌਰਾਨ GSI ਨੇ ਲਿਥੀਅਮ ਤੇ ਗੋਲਡ ਸਣੇ 51 ਖਣਿਜ ਦੀ ਰਿਪੋਰਟ ਰਾਜ ਸਰਕਾਰਾਂ ਨੂੰ ਸੌਂਪੀ। ਇਨ੍ਹਾਂ ਵਿੱਚੋਂ 5 ਬਲਾਕ ਸੋਨੇ ਦੇ ਭੰਡਾਰ ਹਨ। ਇਨ੍ਹਾਂ ਤੋਂ ਇਲਾਵਾ ਪੋਟਾਸ਼, ਮੋਲੀਡੇਨਮ, ਬੇਸ ਮੈਟਲ ਨਾਲ ਜੁੜੇ ਹੋਏ ਹਨ। ਇਹ ਮੈਟਲ11 ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਿਲੇ ਹਨ। ਇਨ੍ਹਾਂ ਰਾਜਾਂ ਵਿੱਚ ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਕਰਨਾਟਕ, ਅੰਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਤਾਮਿਲਨਾਡੂ ਤੇ ਤੇਲੰਗਾਨਾ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: