ਪੱਛਮੀ ਬੰਗਾਲ ਵਿੱਚ ਹੁਗਲੀ ਨਦੀ ਦੇ ਨੀਚੇ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ ਅੰਦਰ ਬਣੀ ਸੁਰੰਗ ਯਾਤਰੀਆਂ ਲਈ ਇੱਕ ਸ਼ਾਨਦਾਰ ਤਜਰਬਾ ਹੋਵੇਗੀ। ਟ੍ਰੇਨਾਂ 520 ਮੀਟਰ ਲੰਬੀ ਦੂਰੀ ਨੂੰ 45 ਸਕਿੰਟਾਂ ਵਿੱਚ ਪਾਰ ਕਰ ਲੈਣਗੀਆਂ। ਯੂਰੋਸਟਾਰ ਦੇ ਲੰਡਨ-ਪੈਰਿਸ ਕੋਰੀਡੋਰ ਦਾ ਭਾਰਤੀ ਸੰਸਕਰਣ, ਨਦੀ ਦੇ ਬੈੱਡ ਤੋਂ 13 ਮੀਟਰ ਅਤੇ ਜ਼ਮੀਨ ਤੋਂ 33 ਮੀਟਰ ਹੇਠਾਂ ਹੈ।
520 ਮੀਟਰ ਦੀ ਸੁਰੰਗ ਕੋਲਕਾਤਾ ਦੇ ਈਸਟ ਵੈਸਟ ਮੈਟਰੋ ਕੋਰੀਡੋਰ ਦਾ ਹਿੱਸਾ ਹੈ, ਜੋ ਕਿ ਪੂਰਬ ਵਿੱਚ ਸਾਲਟ ਲੇਕ ਸੈਕਟਰ 5 ਦੇ ਆਈ.ਟੀ. ਹੱਬ ਤੋਂ ਨਦੀ ਦੇ ਪਾਰ ਪੱਛਮ ਵਿੱਚ ਹਾਵੜਾ ਮੈਦਾਨ ਨੂੰ ਜੋੜਦੀ ਹੈ। ਸੁਰੰਗ ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ ਐਸਪਲੇਨੇਡ ਅਤੇ ਸਿਆਲਦਹ ਵਿਚਾਲੇ 2.5 ਕਿਲੋਮੀਟਰ ਦੀ ਦੂਰੀ ਦੇ ਪੂਰਾ ਹੋਣ ਤੋਂ ਬਾਅਦ ਦਸੰਬਰ 2023 ਵਿੱਚ ਇਸ ਕੋਰੀਡੋਰ ਦੇ ਚਾਲੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਹੋਏ ਹਾਦਸੇ ਦਾ ਸ਼ਿਕਾਰ, ਰੁੜਕੀ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਹਸਪਤਾਲ ‘ਚ ਭਰਤੀ
ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਮਹਾਪ੍ਰਬੰਧਕ (ਸਿਵਲ) ਸ਼ੈਲੇਸ਼ ਕੁਮਾਰ ਨੇ ਕਿਹਾ ਕਿ ਸੁਰੰਗ ਪੂਰਬ-ਪੱਛਮੀ ਕੋਰੀਡੋਰ ਲਈ ਜ਼ਰੂਰੀ ਅਤੇ ਇਹ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਹਾਵੜਾ ਅਤੇ ਸਿਆਲਦਹ ਵਿਚਾਲੇ ਇਹ ਮੈਟਰੋ ਮਾਰਗ ਸੜਕ ਮਾਰਗ ਤੋਂ 1.5 ਘੰਟੇ ਦੇ ਮੁਕਾਬਲੇ 40 ਮਿੰਟ ਤੱਕ ਘੱਟ ਕਰ ਦਿੰਦਾ ਹੈ । ਇਹ ਦੋਵੇਂ ਸਿਰਿਆਂ ‘ਤੇ ਭੀੜ ਨੂੰ ਵੀ ਘੱਟ ਕਰੇਗਾ। ਉਨ੍ਹਾਂ ਕਿਹਾ ਕਿ ਸੁਰੰਗ ਨੂੰ ਪਾਰ ਕਰਨ ਵਿੱਚ 45 ਸਕਿੰਟ ਦਾ ਸਮਾਂ ਲੱਗੇਗਾ।
ਦੱਸ ਦੇਈਏ ਕਿ ਸੁਰੰਗ ਦੀਆਂ ਅੰਦਰੂਨੀ ਕੰਧਾਂ ਨੂੰ ਉੱਚ ਗੁਣਵਤਾ ਵਾਲੇ M50 ਗ੍ਰੇਡ, ਕੰਕਰੀਟ ਕੰਧਾਂ ਦੇ ਨਾਲ 275 ਮਿਮੀ ਦੀ ਮੋਟਾਈ ਦੇ ਨਾਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 6 ਖੰਡ ਸੁਨਰੰਗ ਦੇ ਵਿਆਸ ਦੀ ਇੱਕ ਗੋਲਾਕਾਰ ਤਹਿ ਨੂੰ ਪੂਰਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: