ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸੇ ਵਿਚਾਲੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਕੋਰੋਨਾ ਵੈਕਸੀਨ ਕੋਵੋਵੈਕਸ ਅਤੇ ਕੋਰਬੇਵੈਕਸ ਅਤੇ ਐਂਟੀ-ਵਾਇਰਲ ਡਰੱਗ ਮੋਲਨੁਪਿਰਵੀਰ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਤੀ ।
ਇਸ ਸਬੰਧੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਕੇ ਦੇਸ਼ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਮੋਲਨੁਪਿਰਵੀਰ ਇੱਕ ਐਂਟੀਵਾਇਰਲ ਦਵਾਈ ਹੈ ਜੋ ਦੇਸ਼ ਵਿੱਚ 13 ਕੰਪਨੀਆਂ ਰਾਹੀਂ ਕੋਵਿਡ -19 ਦੇ ਬਾਲਗ ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਮਾਮਲੇ ‘ਚ ਵੱਡੀ ਖ਼ਬਰ : ਜਰਮਨੀ ‘ਚ ਗ੍ਰਿਫਤਾਰ ਹੋਇਆ ‘Mastermind’ ਜਸਵਿੰਦਰ ਮੁਲਤਾਨੀ
ਦੱਸ ਦੇਈਏ ਕਿ CORBEVAX ਵੈਕਸੀਨ ਭਾਰਤ ਦੀ ਪਹਿਲੀ ਸਵਦੇਸ਼ੀ ਰੂਪ ਨਾਲ ਵਿਕਸਿਤ RBD ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ। ਇਸ ਨੂੰ ਹੈਦਰਾਬਾਦ ਸਥਿਤ ਫਰਮ ਬਾਇਓਲਾਜੀਕਲ-ਈ ਵੱਲੋਂ ਬਣਾਇਆ ਹੈ। ਇਹ ਭਾਰਤ ਵਿੱਚ ਵਿਕਸਤ ਕੀਤਾ ਗਿਆ ਤੀਜਾ ਟੀਕਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨੈਨੋਪਾਰਟਿਕਲ ਵੈਕਸੀਨ, ਕੋਵੋਵੈਕਸ ਦਾ ਨਿਰਮਾਣ ਪੁਣੇ ਸਥਿਤ ਫਰਮ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੀਤਾ ਜਾਵੇਗਾ। ਇਸ ਦੀ ਮਨਜ਼ੂਰੀ ਲਈ ਅਕਤੂਬਰ ਵਿੱਚ ਡੀਸੀਜੀਆਈ ਨੂੰ ਅਰਜ਼ੀ ਦਿੱਤੀ ਗਈ ਸੀ।
ਗੌਰਤਲਬ ਹੈ ਕਿ ਭਾਰਤ ਵਿੱਚ ਇਨ੍ਹਾਂ ਦੋ ਵੈਕਸੀਨ ਤੋਂ ਪਹਿਲਾਂ 6 ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ । ਜਿਨ੍ਹਾਂ ਵਿੱਚ ਕੋਵੈਕਸੀਨ, ਕੋਵੀਸ਼ੀਲਡ, ਜਾਨਸਨ ਐਂਡ ਜਾਨਸਨ, ਮਾਡਰਨਾ, ਸਪੂਤਨਿਕ-ਵੀ ਤੇ ਜਾਇਡਸ ਵੈਕਸੀਨ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: