india maintaining first position covid19 recoveries : ਦੁਨੀਆਭਰ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ।ਦੇਸ਼ ‘ਚ ਕੋਰੋਨਾ ਦੇ ਹੁਣ ਤੱਕ ਹਰ ਰੋਜ਼ 80 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।ਪਰ ਇਸ ਦੌਰਾਨ ਭਾਰਤ ਲਈ ਕੁਝ ਰਾਹਤ ਦੀ ਵੀ ਖਬਰ ਆਈ ਹੈ।ਫਿਲਹਾਲ ਦੁਨੀਆ ਦੇ ਸਾਰੇ ਦੇਸ਼ਾਂ ‘ਚ ਕੋਰੋਨਾ ਤੋਂ ਠੀਕ ਭਾਵ ਰਿਕਵਰੀ ਦੇ ਮਾਮਲੇ ‘ਚ ਸਭ ਤੋਂ ਅੱਗੇ ਬਣਿਆ ਹੋਇਆ ਹੈ।ਦੇਸ਼ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ।ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਦੇ ਮਾਮਲਿਆਂ ‘ਚ ਭਾਰਤ ਦੁਨੀਆ ‘ਚ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ।ਠੀਕ ਹੋਏ ਕੋਰੋਨਾ ਮਰੀਜ਼ਾਂ ਦੀ ਵੱਧ ਗਿਣਤੀ ਨਾਲ ਭਾਰਤ ਨੇ ਇੱਕ ਮੀਲ ਦਾ ਪੱਥਰ ਪਾਰ ਕਰ ਲਿਆ ਹੈ।ਉਨਾਂ੍ਹ ਨੇ ਨਾਲ ਹੀ ਇਹ ਵੀ ਦੱਸਿਆ ਕਿ ਦੇਸ਼ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਸੰਖਿਆ ਵੀ ਤੇਜੀ ਨਾਲ ਘੱਟ ਰਹੀ ਹੈ।
ਸਿਹਤ ਮੰਤਰਾਲਾ ਮੁਤਾਬਕ,ਬੀਤੇ 10 ਦਿਨਾਂ ਤੋਂ ਲਗਾਤਾਰ ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਹੇਠਾਂ ਬਣੀ ਹੋਈ ਹੈ,ਜੋ ਕਿ ਪਾਜੇਟਿਵ ਹੈ।ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ‘ਚ ਰੋਜਾਨਾ ਹੋ ਰਹੀ ਰਿਕਵਰੀ ਅਤੇ ਮੌਤ ਦਰ ‘ਚ ਲਗਾਤਾਰ ਹੋ ਰਹੀ ਕਮੀ ਦੇ ਕਾਰਨ ਸਰਗਰਮ ਮਾਮਲਿਆਂ ਦੀ ਸੰਖਿਆ ਘੱਟ ਹੈ।ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਕੋਰੋਨਾ ਵਾਇਰਸ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ‘ਚ ਹੁਣ ਤੱਕ ਕੁਲ 53 ਲੱਖ 52 ਹਜ਼ਾਰ 78 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।ਬੀਤੇ 24 ਘੰਟਿਆਂ ‘ਚ ਦੇਸ਼ ‘ਚ 78,877 ਲੋਕ ਠੀਕ ਹੋਏ ਹਨ।ਦੇਸ਼ ‘ਚ ਕੋਰੋਨਾ ਦੀ ਰਿਕਵਰੀ ਦਰ 83.70 ਫੀਸਦ ਹੈ ਜਦੋਂ ਕਿ ਐਕਟਿਵ ਕੇਸ 14.74 ਫੀਸਦੀ ਹਨ।ਭਾਰਤ ‘ਚ ਕੋਰੋਨਾ ਨਾਲ ਮੌਤ ਦਰ 1.56 ਫੀਸਦੀ ਹੈ।ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 81,484 ਨਵੇਂ ਕੇਸਾਂ ਅਤੇ 1,095 ਮੌਤਾਂ ਦੇ ਨਾਲ ਕੁਲ ਕੋਰੋਨਾ ਕੇਸ 63 ਲੱਖ 94 ਹਜ਼ਾਰ 69 ਤੱਕ ਪਹੁੰਚ ਗਏ ਹਨ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਇੱਥੇ 9 ਲੱਖ 42 ਹਜ਼ਾਰ 217 ਐਕਟਿਵ ਕੇਸ ਹਨ। ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 99,773 ਤੱਕ ਪਹੁੰਚ ਗਈ ਹੈ।