Pfizer ਅਤੇ Moderna ਵਰਗੀਆਂ ਵਿਦੇਸ਼ੀ ਵੈਕਸੀਨ ਦਾ ਭਾਰਤ ਆਉਣ ਦਾ ਰਸਤਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਕੇਂਦਰ ਸਰਕਾਰ Pfizer ਅਤੇ Moderna ਨੂੰ ਹੋਏ ਨੁਕਸਾਨ ‘ਤੇ ਵੀ ਛੋਟ ਦੇ ਸਕਦੀ ਹੈ ।
ਇਸ ਬਾਰੇ ਸਰਕਾਰ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਫਾਰਮਾ ਕੰਪਨੀਆਂ ਨੂੰ ਮੁਆਵਜ਼ਾ ਦੇਣ ਵਿਚ ਕੋਈ ਸਮੱਸਿਆ ਨਹੀਂ ਹੈ। ਦੋਨੋਂ ਵੈਕਸੀਨ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਨੇ ਜਿਸ ਆਧਾਰ ‘ਤੇ ਇਨ੍ਹਾਂ ਨੂੰ ਆਗਿਆ ਦਿੱਤੀ ਹੈ, ਉੱਥੇ ਹੀ ਭਾਰਤ ਵੀ ਉਸੇ ਰਾਹ ‘ਤੇ ਚੱਲੇਗਾ ।
ਇਹ ਵੀ ਪੜ੍ਹੋ: CBSE-ICSE ਤੋਂ ਬਾਅਦ ਹੁਣ ਹਰਿਆਣਾ ਰਾਜ ਸਰਕਾਰ ਨੇ ਵੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੀਤੀਆਂ ਰੱਦ
ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਕਿਹਾ ਕਿ ਕੋਵਿਡ-19 ਵਿਰੁੱਧ ਭਾਰਤ ਦੀ ਟੀਕਾਕਰਨ ਮੁਹਿੰਮ ਵਿੱਚ ਇੱਕ ਹੋਰ ਵੈਕਸੀਨ ਸ਼ਾਮਿਲ ਹੋ ਸਕਦੀ ਹੈ ।
ਮਿਲੀ ਜਾਣਕਾਰੀ ਅਨੁਸਾਰ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਵਿਦੇਸ਼ੀ ਕੰਪਨੀਆਂ ਲਈ ਭਾਰਤ ਵਿੱਚ ਵੈਕਸੀਨ ਦੀ ਸ਼ੁਰੂਆਤ ਤੋਂ ਪਹਿਲਾਂ ਲੋੜੀਂਦੇ ਬ੍ਰਿਜਿੰਗ ਟ੍ਰਾਇਲ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇ ਕਿਸੇ ਕੰਪਨੀ ਦੀ ਵੈਕਸੀਨ ਨੂੰ ਕਿਧਰੇ ਮਨਜ਼ੂਰੀ ਮਿਲੀ ਹੋਈ ਹੈ ਤਾਂ ਇਸ ਨੂੰ ਭਾਰਤ ਵਿੱਚ ਉਸਦੀ ਗੁਣਵੱਤਾ ਦੀ ਜਾਂਚ ਵੀ ਨਹੀਂ ਕਰਨੀ ਪਵੇਗੀ।
ਦਰਅਸਲ, DCGI ਨੇ ਕਿਹਾ ਕਿ NEGVAC ਦੀ ਸਿਫ਼ਾਰਸ਼ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ US FDA , EMA, UK MHRA , PMDA ਜਪਾਨ ਦੀ ਵੈਕਸੀਨ ਨੂੰ ਭਾਰਤ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਦੀ ਆਗਿਆ ਦਿੱਤੀ ਜਵੇਗੀ ।
ਇਹ ਵੀ ਪੜ੍ਹੋ: ਪਿਆਰ ਦੇ ਚੱਕਰ ‘ਚ ਪਾਕਿਸਤਾਨ ਦੀ ਜੇਲ੍ਹ ਪਹੁੰਚਿਆ ਭਾਰਤੀ ਹੋਇਆ ਚਾਰ ਸਾਲਾਂ ਬਾਅਦ ਰਿਹਾ
ਦੱਸ ਦੇਈਏ ਕਿ ਅਮਰੀਕੀ ਕੰਪਨੀ Pfizer ਜੁਲਾਈ ਅਤੇ ਅਕਤੂਬਰ ਦੇ ਵਿਚਾਲੇ ਭਾਰਤ ਨੂੰ 5 ਕਰੋੜ ਖੁਰਾਕ ਦੇਣ ਲਈ ਤਿਆਰ ਹੈ। ਕੰਪਨੀ ਨੇ ਸਰਕਾਰ ਨਾਲ ਗੱਲਬਾਤ ਵਿੱਚ ਮੁਆਵਜ਼ੇ ‘ਤੇ ਜ਼ੋਰ ਦਿੱਤਾ ਸੀ । ਇਸਦੇ ਨਾਲ ਹੀ ਫਾਈਜ਼ਰ ਨੇ ਵੱਖ-ਵੱਖ ਦੇਸ਼ਾਂ ਵਿੱਚ ਅਤੇ WHO ਵੱਲੋਂ ਇਸ ਦੇ ਟੀਕੇ ਲਈ ਕਾਰਜਕੁਸ਼ਲਤਾ ਟ੍ਰਾਇਲ ਅਤੇ ਪ੍ਰਵਾਨਗੀ ਦੀ ਜਾਣਕਾਰੀ ਵੀ ਸਾਂਝੀ ਕੀਤੀ ਸੀ।