india pakistan loc firing: ਸ੍ਰੀਨਗਰ: ਪਾਕਿਸਤਾਨ ਨੇ ਉੱਤਰ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਤਿੰਨ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਗੁਰੇਜ਼ ਅਤੇ ਉੜੀ ਸੈਕਟਰ ਵਿਚਾਲੇ ਕਈ ਵਾਰ ਜੰਗਬੰਦੀ ਦੀ ਉਲੰਘਣਾ ਵਿੱਚ 3 ਸੈਨਿਕ ਸ਼ਹੀਦ ਹੋ ਗਏ ਸੀ ਅਤੇ 3 ਨਾਗਰਿਕਾਂ ਦੀ ਮੌਤ ਹੋਣ ਦੀ ਖ਼ਬਰ ਆਈ ਸੀ। ਸ਼ਹੀਦ ਹੋਏ ਜਵਾਨਾਂ ਵਿੱਚ ਇੱਕ ਬੀਐਸਐਫ ਦਾ ਐਸਆਈ ਅਤੇ ਦੋ ਜਵਾਨ ਸ਼ਾਮਿਲ ਹਨ। ਇਸ ਦੇ ਨਾਲ ਹੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਤਿੰਨ ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਜ਼ਬਰਦਸਤ ਜਵਾਬ ਦਿੱਤਾ ਹੈ। ਭਾਰਤੀ ਫੌਜ ਦੇ ਸੂਤਰਾਂ ਅਨੁਸਾਰ, ਭਾਰਤ ਨੇ ਜਵਾਬੀ ਕਾਰਵਾਈ ਵਿੱਚ ਸੱਤ ਤੋਂ ਅੱਠ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰ ਦਿੱਤਾ ਹੈ। ਪਾਕਿਸਤਾਨ ਦੇ ਮਾਰੇ ਗਏ ਸੈਨਿਕਾਂ ਵਿੱਚ ਐਸਐਸਜੀ ਦੇ ਦੋ ਕਮਾਂਡਰ ਵੀ ਸ਼ਾਮਿਲ ਹਨ। ਭਾਰਤੀ ਸੈਨਾ ਦੇ ਅਨੁਸਾਰ ਗੋਲੀਬਾਰੀ ਪਾਕਿਸਤਾਨ ਵਲੋਂ ਸ਼ੁਰੂ ਕੀਤੀ ਗਈ ਸੀ। ਪਾਕਿਸਤਾਨ ਨੇ ਉੜੀ ਤੋਂ ਲੈ ਕੇ ਗੁਰੇਜ਼ ਤੱਕ ਦੇ ਇਲਾਕਿਆਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਦਾ ਭਾਰਤੀ ਫੌਜ ਢੁਕਵਾਂ ਜਵਾਬ ਦੇ ਰਹੀ ਹੈ। ਜਵਾਬੀ ਹਮਲੇ ਵਿੱਚ ਪਾਕਿਸਤਾਨੀ ਸੈਨਾ ਦੇ ਕਈ ਜਵਾਨ ਜ਼ਖਮੀ ਵੀ ਹੋਏ ਹਨ ਜਦਕਿ ਵੱਡੀ ਗਿਣਤੀ ਵਿੱਚ ਪਾਕਿ ਆਰਮੀ ਦੇ ਬੰਕਰ, ਫਿਊਲ ਡੰਪ ਅਤੇ ਲਾਂਚ ਪੈਡ ਵੀ ਨਸ਼ਟ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਐਸਆਈ ਰਾਕੇਸ਼ ਡੋਵਾਲ ਪਾਕਿਸਤਾਨ ਦੁਆਰਾ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਵਿੱਚ ਪਹਿਲਾ ਸ਼ਹੀਦ ਹੋ ਗਏ ਸੀ, ਜਿਸ ਤੋਂ ਬਾਅਦ ਇਸ ਗੋਲਾਬਾਰੀ ਵਿੱਚ ਦੋ ਹੋਰ ਸੈਨਾ ਦੇ ਜਵਾਨ ਵੀ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਤਿੰਨ ਆਮ ਨਾਗਰਿਕਾਂ ਦੀ ਮੌਤ ਦੀ ਖ਼ਬਰ ਵੀ ਹੈ। ਇੱਕ ਹੋਰ ਨਾਗਰਿਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਾਕਿਸਤਾਨ ਨੇ ਬਾਰਾਮੂਲਾ ਜ਼ਿਲ੍ਹੇ ਦੇ ਹਾਜੀਪੀਰ ਖੇਤਰ ਵਿੱਚ ਫਾਇਰਿੰਗ ਕੀਤੀ ਗਈ, ਇਸ ਤੋਂ ਇਲਾਵਾ, ਪਾਕਿਸਤਾਨ ਨੇ ਤੰਗਧਾਰ ਸੈਕਟਰ ਅਤੇ ਗੁਰੇਜ਼ ਸੈਕਟਰ ਵਿੱਚ ਵੀ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਸਮੇਂ ਦੌਰਾਨ ਪਾਕਿਸਤਾਨੀ ਫੌਜ ਨੇ ਗੋਲੀਆਂ ਚਲਾਈਆਂ ਅਤੇ ਮੋਰਟਾਰ ਦਾਗੇ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਪਾਕਿਸਤਾਨ ਦੀ ਗੋਲੀਬਾਰੀ ਵਿੱਚ ਸਰਹੱਦ ਨੇੜੇ ਇੱਕ ਘਰ ਨੁਕਸਾਨਿਆ ਗਿਆ ਹੈ, ਜਦਕਿ ਇੱਕ ਔਰਤ ਵੀ ਜ਼ਖਮੀ ਹੋ ਗਈ ਹੈ।
ਇਹ ਵੀ ਦੇਖੋ : ਦਿੱਲੀ ਮੀਟਿੰਗ ‘ਚ ਬੁਲਾ ਕੇ ਕਿਸਾਨਾਂ ਦੀ ਘੱਟ ਤੇ ਆਪਣੀ ਜ਼ਿਆਦਾ ਸੁਣਾ ਰਹੀ ਹੈ ਮੋਦੀ ਸਰਕਾਰ !