India records 3.23 lakh corona cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਬੀਤੇ 6 ਦਿਨਾਂ ਤੋਂ ਤਿੰਨ ਲੱਖ ਤੋਂ ਵੱਧ ਮਾਮਲੇ ਪਾਏ ਜਾ ਰਹੇ ਹਨ । ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਅਪ੍ਰੈਲ 2021 ਸਭ ਤੋਂ ਭਿਆਨਕ ਮਹੀਨਾ ਸਾਬਿਤ ਹੋਇਆ ਹੈ। ਇਸ ਮਹੀਨੇ ਹੋਈਆਂ ਮੌਤਾਂ ਦਾ ਅੱਧੇ ਤੋਂ ਵੱਧ ਹਿੱਸਾ ਬੀਤੇ ਇੱਕ ਹਫ਼ਤੇ ਵਿੱਚ ਹੋਇਆ । ਵੀਕੈਂਡ ਵਿੱਚ ਘੱਟ ਟੈਸਟਿੰਗ ਦੇ ਬਾਵਜੂਦ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਕੋਰੋਨਾ ਦੇ ਮਾਮਲੇ 3 ਲੱਖ ਨੂੰ ਪਾਰ ਕਰ ਗਏ ਅਤੇ ਲਗਾਤਾਰ ਸੱਤਵੇਂ ਦਿਨ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਫਿਲਹਾਲ 28,82,204 ਸਰਗਰਮ ਕੇਸ ਹਨ ਅਤੇ 1,45,56,209 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ । ਮੰਤਰਾਲੇ ਵੱਲੋਂ ਜਾਰੀ ਅਪਡੇਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 3,23,144 ਨਵੇਂ ਕੇਸ ਪਾਏ ਗਏ ਅਤੇ 2771 ਲੋਕਾਂ ਦੀ ਮੌਤ ਹੋ ਗਈ । ਇਸ ਦੌਰਾਨ ਦੇਸ਼ ਵਿੱਚ 25182 ਲੋਕਾਂ ਨੂੰ ਛੁੱਟੀ ਦਿੱਤੀ ਗਈ । ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 68546 ਕਿਰਿਆਸ਼ੀਲ ਕੇਸਾਂ ਵਿੱਚ ਵਾਧਾ ਹੋਇਆ ਹੈ।
ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 14,52,71,186 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ । ਸੋਮਵਾਰ ਨੂੰ, 33,59,963 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ICMR ਦੇ ਅਨੁਸਾਰ ਸੋਮਵਾਰ ਨੂੰ ਦੇਸ਼ ਵਿੱਚ 16,58,700 ਜਾਂਚ ਕੀਤੀ ਗਈ ਸੀ। ਦੇਸ਼ ਵਿੱਚ ਫਿਲਹਾਲ 16.34% ਐਕਟਿਵ ਕੇਸ ਹਨ, ਛੁੱਟੀ ਵਾਲੇ ਮਰੀਜ਼ਾਂ ਦਾ ਪ੍ਰਤੀਸ਼ਤ 82.54 ਅਤੇ ਮ੍ਰਿਤਕਾਂ ਦਾ ਪ੍ਰਤੀਸ਼ਤ 1.12 ਪ੍ਰਤੀਸ਼ਤ ਹੈ।
ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਥੋੜ੍ਹੀ ਰਾਹਤ ਵਿਚਾਲੇ ਕੋਰੋਨਾ ਵਾਇਰਸ ਦੀ ਲਾਗ ਦੇ 48,700 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਰਾਜ ਵਿੱਚ ਹੁਣ ਤੱਕ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 43,43,727 ਤੱਕ ਪਹੁੰਚ ਗਈ ਹੈ । ਰਾਜ ਦੇ ਸਿਹਤ ਵਿਭਾਗ ਅਨੁਸਾਰ ਰਾਜ ਵਿੱਚ ਇਸ ਦੌਰਾਨ ਕੋਵਿਡ-19 ਦੇ 524 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 65,284 ਹੋ ਗਈ । ਮਹਾਰਾਸ਼ਟਰ ਵਿੱਚ ਹੁਣ ਤੱਕ ਇਸ ਮਹੀਨੇ 1 ਅਪ੍ਰੈਲ ਨੂੰ ਸੰਕਰਮਣ ਦੇ 43,183 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2 ਅਪ੍ਰੈਲ ਨੂੰ 47,827 ਨਵੇਂ ਕੇਸ ਦਰਜ ਹੋਏ ਸਨ।