india ‘s new corona cases update: ਦੇਸ਼ ‘ਚ ਵੱਧਦੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ।ਦੇਸ਼ ‘ਚ ਵੱਧਦੇ ਕੋੋਰੋਨਾ ਮਾਮਲਿਆਂ ‘ਤੇ ਸੁਪਰੀਮ ਕੋਰਟ ਨੇ ਕਿਗਾ ਕਿ ਮਾਰਚ ਤੋਂ ਲੈ ਕੇ ਹੁਣ ਤੱਕ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ।ਠੋਸ ਕਦਮ ਉਠਾਏ ਨਹੀਂ ਜਾ ਰਹੇ ਹਨ।ਦੇਖਣ ‘ਚ ਆ ਰਿਹਾ ਹੈ ਕਿ 80 ਫੀਸਦੀ ਲੋਕ ਜਾਂ ਮਾਸਕ ਪਹਿਨ ਨਹੀ ਰਹੇ, ਜਾਂ ਫਿਰ ਨੱਕ ਤੋਂ ਹੇਠਾਂ ਗਰਦਨ ‘ਚ ਲਟਕਾਏ ਫਿਰਦੇ ਹਨ।ਇਸ ਨਿਯਮ ਨੂੰ ਲਾਗੂ ਕਰਨ ‘ਚ ਇੱਛਾ ਸ਼ਕਤੀ ਦੀ ਘਾਟ ਹੈ।ਇਸ ‘ਤੇ ਕੇਂਦਰ ਨੇ ਕਿਹਾ ਕਿ ਕੋਰੋਨਾ ਦੇ ਨਿਯਮਾਂ ਦਾ ਪਾਲਨ ਸੂਬਾ ਸਰਕਾਰਾਂ, ਪ੍ਰਸ਼ਾਸਨ ਨੇ ਕਰਾਉਣਾ ਹੈ।ਕੋਰਟ ਦਾ ਕਹਿਣਾ ਹੈ ਕਿ
ਗਾਈਡਲਾਈਨਜ਼ ਦਾ ਪਾਲਣ ਨਾ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।ਸੂਬਿਆਂ ਨੂੰ ਸਰਤਕ ਹੋਣਾ ਪਵੇਗਾ, ਸਿਆਸਤ ਤੋਂ ਉੱਪਰ ਉਠ ਕੇ ਇਸ ਵੱਲ ਧਿਆਨ ਦੇਣਾ ਹੋਵੇਗਾ।ਦੂਜੇ ਪਾਸੇ, ਗੁਜਰਾਤ ਦੇ ਰਾਜਕੋਟ ‘ਚ ਕੋਰੋਨਾ ਹਸਪਤਾਲ ‘ਚ ਅੱਗ ਲੱਗਣ ਨਾਲ ਪੰਜ ਮਰੀਜ਼ਾਂ ਦੀ ਮੌਤ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਜਾਇਜਾ ਲਿਆ।ਅਦਾਲਤ ਨੇ ਕਿਹਾ ਕਿ ਘਟਨਾ ਹੈਰਾਨ ਕਰਨ ਵਾਲੀ ਹੈ।ਇਸ ਤੋਂ ਜਾਹਿਰ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਕੀ ਹੈ।ਸੂਬਾ ਸਰਕਾਰਾਂ ਜ਼ਰੂਰੀ ਕਦਮ ਨਹੀਂ ਉਠਾ ਰਹੀਆਂ ਹਨ, ਤਾਂ ਅਜਿਹੀਆਂ ਸਾਰੀਆਂ ਘਟਨਾਵਾਂ ਵੱਧ ਰਹੀਆਂ ਹਨ।ਦੇਸ਼ ‘ਚ
ਹੁਣ ਤਾਜ਼ਾ ਮੌਤਾਂ ਦਾ ਅੰਕੜਾ 492 ਤੱਕ ਪਹੁੰਚ ਗਿਆ ਹੈ।ਇਨ੍ਹਾਂ ‘ਚ 98 ਦਿੱਲੀ ਦੀਆਂ ਮੌਤਾਂ ਹਨ।ਦਿੱਲੀ ‘ਚ ਸ਼ੁੱਕਰਵਾਰ ਨੂੰ 98 ਮੌਤਾਂ ਹੋਈਆਂ ਅਤੇ ਰਾਜਧਾਨੀ ‘ਚ ਮਰਨ ਵਾਲਿਆਂ ਦਾ ਕੁੱਲ ਅੰਕੜਾ 8,909 ਹੋ ਗਿਆ।ਇਸ ਦੌਰਾਨ 5,482 ਮਰੀਜ਼ ਪਾਜ਼ੇਟਿਵ ਆਏ ਅਤੇ 5,937 ਸਿਹਤਯਾਬ ਹੋ ਕੇ ਘਰ ਨੂੰ ਪਰਤੇ ਹਨ। ਦੂਜੇ ਪਾਸੇ ਦੇਸ਼ ‘ਚ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 43082 ਨਵੇਂ ਮਾਮਲੇ ਸਾਹਮਣੇ ਆਏ ਅਤੇ 492ਲੋਕਾਂ ਦੀ ਜਾਨ ਚਲੀ ਗਈ।24 ਘੰਟੇ ‘ਚ 39379 ਲੋਕਾਂ ਨੇ ਕੋਰੋਨਾ ਨੂੰ ਮਾਤ ਦੇਣ ‘ਚ ਕਾਮਯਾਬੀ ਵੀ ਹਾਸਲ ਕੀਤੀ।ਦੇਸ਼ ਦੀ ਰਿਕਵਰੀ ਦਰ 93.66 ਫੀਸਦੀ ਹੈ।
ਇਹ ਵੀ ਦੇਖੋ:ਕਿਸਾਨ ਜਥੇਬੰਦੀਆਂ ਉਗਰਾਹਾਂ ਦਾ ਵੱਡਾ ਐਲਾਨ, ਬੁਰਾਰੀ ਮੈਦਾਨ ਨਹੀਂ ਜੰਤਰ ਮੰਤਰ ਦੇਵਾਂਗੇ ਧਰਨੇ !