India to host G20 Summit: ਸਾਲ 2023 ਵਿਚ ਭਾਰਤ ਜੀ -20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਸਾਊਦੀ ਅਰਬ ਵਿੱਚ 15ਵੇਂ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਅਗਲੇ ਸਾਲਾਂ ਵਿੱਚ ਹੋਣ ਵਾਲੇ ਇਸ ਸੰਮੇਲਨ ਦੇ ਮੇਜ਼ਬਾਨ ਦੇਸ਼ਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ । 2021 ਵਿੱਚ ਇਟਲੀ, 2022 ਵਿੱਚ ਇੰਡੋਨੇਸ਼ੀਆ ਅਤੇ 2023 ਵਿੱਚ G-20 ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰੇਗਾ । ਉੱਥੇ ਹੀ ਸਾਲ 2024 ਵਿੱਚ ਬ੍ਰਾਜ਼ੀਲ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ।
ਸੰਮੇਲਨ ਦੀ ਸਮਾਪਤੀ ਦੇ ਮੌਕੇ ‘ਤੇ ਪੀਐਮ ਮੋਦੀ ਨੇ ਸਾਊਦੀ ਅਰਬ ਵੱਲੋਂ ਆਯੋਜਿਤ ਕੀਤੇ ਗਏ ਸਫਲਤਾਪੂਰਵਕ ਪ੍ਰੋਗਰਾਮ ਲਈ ਧੰਨਵਾਦ ਕੀਤਾ। ਸਿਖਰ ਸੰਮੇਲਨ ਦੇ ਦੂਜੇ ਦਿਨ ਧਰਤੀ ਨੂੰ ਸੁਰੱਖਿਅਤ ਰੱਖਣ ਅਤੇ ਵਧੀਆ ਭਵਿੱਖ ਬਾਰੇ ਵਿਚਾਰ ਵਟਾਂਦਰੇ ਹੋਏ । ਪ੍ਰਧਾਨਮੰਤਰੀ ਮੋਦੀ ਨੇ ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਰੋਨਾ ਯੁੱਗ ਵਿੱਚ ਸੰਪੂਰਨ ਸਥਾਈ ਸੁਧਾਰਾਂ ਲਈ ਪ੍ਰਭਾਵਸ਼ਾਲੀ ਗਲੋਬਲ ਸ਼ਾਸਨ ਦੀ ਜ਼ਰੂਰਤ ਹੈ । ਦੁਨੀਆ ਭਰ ਦੇ ਦੇਸ਼ਾਂ ਦੇ ਬਿਹਤਰ ਆਪਸੀ ਤਾਲਮੇਲ ਦੀ ਮੰਗ ਹੈ। ਪੀਐਮ ਮੋਦੀ ਨੇ ਵਾਤਾਵਰਣ ਨੂੰ ਲਾ ਕੇ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ । ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਮਿਲ ਕੇ ਇਸ ਨਾਲ ਨਜਿੱਠਣਾ ਹੋਵੇਗਾ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਵੀ 2030 ਦੇ ਏਜੰਡੇ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਏਜੰਡੇ ਵਿੱਚ ਕੋਈ ਵੀ ਪਿੱਛੇ ਨਹੀਂ ਰਹੇਗਾ । ਭਾਰਤ ਰਿਫ਼ਾਰਮ-ਪ੍ਰਫਾਰਮ-ਟ੍ਰਾਂਸਫਾਰਮ’ ਦੀ ਰਣਨੀਤੀ ਵਿੱਚ ਇਸੇ ਸਿਧਾਂਤ ਦੀ ਪਾਲਣਾ ਕਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਾਡੇ ਦੇਸ਼ ਨੇ ਬਦਲਦੇ ਹਾਲਾਤਾਂ ਵਿੱਚ ‘ਸਵੈ-ਨਿਰਭਰ’ ਬਣਨ ਦੀ ਪਹਿਲ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਆਰਥਿਕਤਾ ਅਤੇ ਗਲੋਬਲ ਸਪਲਾਈ ਲੜੀ ਦਾ ਇੱਕ ਮਹੱਤਵਪੂਰਨ ਅਤੇ ਭਰੋਸੇਮੰਦ ਥੰਮ ਬਣ ਜਾਵੇਗਾ । ਵਿਸ਼ਵਵਿਆਪੀ ਤੌਰ ‘ਤੇ ਭਾਰਤ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਅਤੇ ਕੋਇਲੇਸ਼ਨ ਫਾਰ ਡਿਜਾਸਟਰ ਰੇਜੀਲਿਏਂਟ ਬੁਨਿਆਦੀ ਢਾਂਚੇ ਵਰਗੀਆਂ ਸੰਸਥਾਵਾਂ ਸਥਾਪਿਤ ਕਰਨ ਦੀ ਪਹਿਲ ਕੀਤੀ ਹੈ । ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਯੁੱਗ ਵਿੱਚ ਸਾਨੂੰ ਮੌਸਮ ਵਿੱਚ ਤਬਦੀਲੀ ‘ਤੇ ਵੀ ਕੰਮ ਕਰਨ ਦੀ ਲੋੜ ਹੈ । ਉਨ੍ਹਾਂ ਨੇ ਪੈਰਿਸ ਸਮਝੌਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਦੇਸ਼ ਇਸ ਦੀ ਪਾਲਣਾ ਕਰ ਰਿਹਾ ਹੈ ਅਤੇ ਮੌਸਮ ਤਬਦੀਲੀ ਲਈ ਕੰਮ ਕਰ ਰਿਹਾ ਹੈ।
ਇਸ ਤੋਂ ਅੱਗੇ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ‘ਤੇ ਕੰਮ ਕਰ ਰਹੇ ਹਾਂ । ਸਾਡੇ ਦੇਸ਼ ਵਿੱਚ ਸ਼ੇਰ ਅਤੇ ਚੀਤਿਆਂ ਦੀ ਆਬਾਦੀ ਵੱਧ ਰਹੀ ਹੈ। ਅਸੀਂ 2030 ਤੱਕ 26 ਮਿਲੀਅਨ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਉਣ ਦਾ ਟੀਚਾ ਰੱਖਿਆ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖ ਦੀ ਖੁਸ਼ਹਾਲੀ ਲਈ ਹਰੇਕ ਵਿਅਕਤੀ ਨੂੰ ਖੁਸ਼ਹਾਲ ਹੋਣਾ ਚਾਹੀਦਾ ਹੈ । ਕਿਰਤ ਨੂੰ ਸਿਰਫ ਉਤਪਾਦਨ ਦੇ ਕਾਰਕ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਧਰਤੀ ਦੀ ਰੱਖਿਆ ਲਈ ਸਭ ਤੋਂ ਵਧੀਆ ਕਦਮ ਹੋਵੇਗਾ ।