ਉੱਤਰੀ ਭਾਰਤ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ । ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਰੈੱਡ ਤੇ ਯੈਲੋ ਅਲਰਟ ਜਾਰੀ ਕੀਤਾ ਹੈ । ਦੇਸ਼ ਦੇ ਉੱਤਰੀ ਹਿੱਸੇ ਦੇ ਕਈ ਰਾਜਾਂ ਵਿੱਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ । ਦਿੱਲੀ ਤੋਂ ਬਿਹਾਰ ਤੱਕ ਇਨ੍ਹੀਂ ਦਿਨੀਂ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਦੀ ਚਾਦਰ ਨਾਲ ਹੁੰਦੀ ਹੈ । ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਧੁੰਦ ਦੀ ਸਥਿਤੀ ਇਸੇ ਤਰ੍ਹਾਂ ਬਣੀ ਰਹੇਗੀ।
ਇਸ ਦੇ ਨਾਲ ਹੀ ਖਰਾਬ ਮੌਸਮ ਦਾ ਅਸਰ ਹੁਣ ਫਲਾਈਟਾਂ, ਟਰੇਨਾਂ ਅਤੇ ਬੱਸਾਂ ‘ਤੇ ਵੀ ਦਿਖਾਈ ਦੇ ਰਿਹਾ ਹੈ । ਮੰਗਲਵਾਰ ਰਾਤ ਨੂੰ ਚੰਡੀਗੜ੍ਹ, ਵਾਰਾਣਸੀ ਅਤੇ ਲਖਨਊ ਵਿੱਚ ਖਰਾਬ ਮੌਸਮ ਕਾਰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ । ਇਸ ਦੇ ਨਾਲ ਹੀ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ।
ਇਹ ਵੀ ਪੜ੍ਹੋ: ਮੋਟਾ ਅਨਾਜ ਘਟਾਏਗਾ ਪੰਜਾਬ ਪੁਲਿਸ ਦਾ ਮੋਟਾਪਾ! ਸਮੂਹ SSPs ਨੂੰ ਡਾਇਟ ਸਬੰਧੀ ਭੇਜੀ ਗਈ ਚਿੱਠੀ
ਦੱਸ ਦੇਈਏ ਕਿ ਠੰਡ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ । ਮੰਗਲਵਾਰ ਨੂੰ ਯੂਪੀ, ਪੰਜਾਬ ਅਤੇ ਹਰਿਆਣਾ ਸਮੇਤ ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ । ਇਸ ਦੌਰਾਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਹਾਦਸੇ ਵੀ ਵਾਪਰੇ । ਇਸ ਦੇ ਨਾਲ ਹੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਮੌਸਮ ਵਿਭਾਗ ਨੇ ਦਿੱਲੀ ਵਿੱਚ 23 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ । ਯਾਨੀ ਇਸ ਸਮੇਂ ਦੌਰਾਨ ਸਵੇਰੇ ਬਾਹਰ ਨਿਕਲਦੇ ਸਮੇਂ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: